ਭਾਈ ਹਵਾਰਾ ਨੂੰ ਜਥੇਦਾਰ ਥਾਪਣ 'ਤੇ ਜਥੇਦਾਰ ਵਧਾਵਾ ਸਿੰਘ ਵੱਲੋਂ ਸੰਗਤਾਂ ਦਾ ਧੰਨਵਾਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਰਬੱਤ ਖਾਲਸਾ ਸਮੇਂ ਜੁੜੀਆਂ ਲੱਖਾਂ ਸਿੱਖ ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ। ਚੋਟੀ ਦੀ ਜੁਝਾਰੂ ਸਿੱਖ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪ੍ਰਮੁੱਖ ਜਥੇਦਾਰ ਵਧਾਵਾ ਸਿੰਘ ਬੱਬਰ ਨੇ ਸਰਬੱਤ ਖਾਲਸਾ ਦੇ ਤੁਰੰਤ ਬਾਅਦ ਜਾਰੀ ਬਿਆਨ ਵਿੱਚ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ। ਜਥੇਦਾਰ ਹੋਰਾਂ ਜਾਰੀ ਬਿਆਨ ਵਿੱਚ ਆਖਿਆ ਕਿ ਸਿੱਖ ਜਗਤ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਤਾ ਇਹ ਮਾਣ ਇਸ ਗੱਲ ਦਾ ਪ੍ਰਮਾਣ ਹੈ ਕਿ ਅਜ਼ਾਦੀ ਹਥਿਆਰਬੰਦ ਸੰਘਰਸ਼ ਨਾਲ ਹੀ ਮਿਲਣੀ ਹੈ। ਸਿੱਖ ਜਗਤ ਨੇ ਭਾਈ ਹਵਾਰਾ ਦੀ ਕੀਤੀ ਸੇਵਾ 'ਤੇ ਮੋਹਰ ਲਾਈ ਹੈ। ਸੰਗਤ ਦੇ ਇਸ ਫੈਸਲੇ ਨਾਲ ਸਿੱਖ ਜਗਤ ਖਾਸ਼ ਕਰ ਨੌਜਵਾਨਾਂ ਨੂੰ ਇਹ ਸੁਨੇਹਾ ਮਿਲਦਾ ਹੈ ਕਿ ਜਿਸ ਤਰਾਂ ਭਾਈ ਹਵਾਰਾ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ 'ਤੋਂ ਸੇਧ ਲੈਂਦਿਆਂ ਬੇਅੰਤ ਸਿਉ ਨੂੰ ਸੋਧਾ ਲਾਇਆ ਸੀ ਉਸੇ ਤਰਾਂ ਬਾਕੀ ਪੰਥ ਦੋਖੀਆਂ ਵੀ ਸੋਧੇ ਲੱਗਣੇ ਚਾਹੀਦੇ ਹਨ।