ਨਵੇਂ ਥਾਪੇ ਜਥੇਦਾਰਾਂ ਦਾ ਪੰਜ ਪਿਆਰੇ ਅਤੇ ਕੌਂਮ ਕਰੇ ਸਵਾਗਤ: ਬੱਬਰ ਖਾਲਸਾ ਬੈਲਜ਼ੀਅਮ
ਈਪਰ,
ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਦੇ ਸਰਬੱਤ ਖਾਲਸਾ ਇਕੱਠ ਸਮੇਂ ਜੁੜੀਆਂ ਲੱਖਾਂ ਸਿੱਖ
ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਤੇ
ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ। ਬੱਬਰ ਖਾਲਸਾ ( ਜਥੇਦਾਰ ਤਲਵਿੰਦਰ
ਸਿੰਘ ) ਬੈਲਜ਼ੀਅਮ ਦੇ ਆਗੂਆਂ ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ
ਨੇ ਸਰਬੱਤ ਖਾਲਸਾ ਸਮਾਂਗਮ ਬਾਅਦ ਜਾਰੀ ਪ੍ਰੈਸ ਬਿਆਨ ਵਿੱਚ ਸਿੱਖ ਸੰਗਤਾਂ, ਜਥੇਬੰਦੀਆਂ,
ਸੰਪਰਦਾਵਾਂ, ਸਤਿਕਾਰ ਕਮੇਟੀਆਂ ਸਮੇਤ ਸਰਬੱਤ ਖਾਲਸਾ ਵਿੱਚ ਪਹੁੰਚਣ ਵਾਲੇ ਹਰ ਪ੍ਰਾਣੀ ਦਾ ਧੰਨਵਾਦ
ਕੀਤਾ ਹੈ ਜਿਨ੍ਹਾਂ ਕੌਂਮ ਦੀ ਚੜਦੀ ਕਲ੍ਹਾ ਅਤੇ ਅਜ਼ਾਦੀ ਲਈ ਤੱਤਪਰ ਹੋਣ ਦਾ ਸਬੂਤ ਦਿੱਤਾ ਹੈ। ਜਾਰੀ ਬਿਆਨ ਵਿੱਚ ਉਪਰੋਕਤ ਆਗੂਆਂ ਨੇ ਆਖਿਆ ਕਿ ਸਿੱਖ ਜਗਤ ਵੱਲੋਂ ਕੱਲ ਦੇ ਇਕੱਠ ਵਿੱਚ ਲਏ ਗਏ
ਫੈਸਲਿਆਂ ਤੇ ਹਰ ਸਿੱਖ ਨੂੰ ਪਹਿਰਾ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ
ਪਹੁੰਚਣ Ḕਤੇ ਨਵੇਂ ਜਥੇਦਾਰ ਸਾਹਿਬਾਨਾਂ ਨੂੰ ਪੰਜ ਪਿਆਰਿਆਂ ਵੱਲੋਂ ਸਿਰੋਪਾਉ ਦੇ ਕੇ ਮਾਨਤਾ ਦੇਣੀ
ਚਾਹੀਦੀ ਹੈ।
