ਸੁਖਵੀਰ ਜੀ! ਭਾਈ ਹਵਾਰੇ ਹੋਰਾਂ ਦੀ ਕੁਰਬਾਨੀ ਦੀ ਬਦੌਲਤ ਹੀ ਮਾਣ ਰਹੇਂ ਹੋ ਇਹਨਾਂ ਅਹੁਦਿਆਂ ਦੇ ਸੁੱਖ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਅਖੌਤੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਕਹਿਣ ਤੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ। ਸਿੱਖਾਂ ਦਾ ਮੰਨਣਾ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਕੁਰਬਾਨੀ ਦੀ ਬਦੌਲਤ ਹੀ ਅੱਜ ਬਾਦਲ ਪਰਿਵਾਰ ਰਾਜ ਭਾਗ ਮਾਣ ਰਿਹਾ ਹੈ ਵਰਨਾਂ ਬੇਅੰਤੇ ਮੂਹਰੇ ਤਾਂ ਇਹ ਲੋਕ ਭਿੱਜੀ ਬਿੱਲੀ ਬਣੇ ਹੋਏ ਸਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੈਰਿਸ 'ਤੋ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਅਖੌਤੀ ਪੰਥਕ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋਂ ਸੰਘ ਪਰਿਵਾਰ ਦੇ ਹੱਥਾਂ ਵਿੱਚ ਖੇਡਦਿਆਂ ਸਿੱਖ ਕੌਂਮ ਦੀਆਂ ਭਾਵਨਾਵਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਬਰਦਾਸਤਯੋਗ ਨਹੀ। ਭਾਈ ਪੈਡਰੋ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੇ ਰਾਜ ਦੌਰਾਨ ਹੀ ਸਿੱਖ ਕੌਂਮ ਦਾ ਜਿਆਦਾ ਨੁਕਸਾਨ ਹੋਇਆ ਹੈ। 1978 ਸਾਕੇ ਲਈ ਜਿੰਮੇਬਾਰ ਨਕਲੀ ਨਿਰੰਕਾਰੀ ਨੂੰ ਬਾਦਲ ਨੇ ਹੀ ਸਰੱੱਖਿਤ ਪੰਜਾਬ ਤੋਂ ਬਾਹਰ ਕੱਢਿਆ ਸੀ ਅਤੇ ਹਰਿਆਣੇ ਵਿੱਚ ਚੱਲੇ ਮੁਕੱਦਮੇ ਦੇ ਫੈਸਲੇ ਬਾਅਦ ਅੱਗੇ ਉੱਚ ਅਦਾਲਤ ਵਿੱਚ ਅਪੀਲ ਕਰਨੀ ਵੀ ਜਰੂਰੀ ਨਹੀ ਸਮਝੀ ਕਿਉਕਿ ਬਾਦਲ ਪਰਿਵਾਰ ਤਾਂ ਸਿੱਖ ਕੌਂਮ ਦੀਆਂ ਜੜ੍ਹਾਂ ਵਿੱਚ ਤੇਲ ਚੋਣ ਲਈ ਕਾਹਲਾ ਸੀ।