ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ
ਜੋਧਪੁਰੀ ) ਅਗਲੇ ਦਿਨੀ ਇੰਗਲੈਂਡ ਆ ਰਹੇ ਘੱਟ ਗਿਣਤੀਆਂ ਦੇ ਕਾਤਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਦੇ ਸਵਾਗਤ ਲਈ ਕੁੱਝ ਸਿੱਖਾਂ ਵੱਲੋਂ ਆਉ ਭਗਤ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਇਹਨਾਂ
ਕਨਸੋਆਂ ਦੇ ਮੱਦੇਨਜ਼ਰ ਯੂਰਪ ਦੇ ਸਿੱਖ ਆਗੂਆਂ ਭਾਈ ਜਗਦੀਸ਼ ਸਿੰਘ ਭੂਰਾ ਬੈਲਜ਼ੀਅਮ, ਭਾਈ ਗੁਰਮੀਤ
ਸਿੰਘ ਖਨਿਆਣ ਜਰਮਨੀ, ਭਾਈ ਕਸ਼ਮੀਰ ਸਿੰਘ ਅਤੇ ਭਾਈ ਰਘੁਬੀਰ ਸਿੰਘ ਕੁਹਾੜ ਫਰਾਂਸ ਅਤੇ ਭਾਈ ਹਰਜੀਤ
ਸਿੰਘ ਹੌਲੈਂਡ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਜਗਦੀਸ਼ ਭੂਰਾ ਨੇ ਕਿਹਾ ਕਿ ਮੋਦੀ ਘੱਟ ਗਿਣਤੀ
ਭਾਈਚਾਰੇ ਦਾ ਕਾਤਲ ਹੈ ਅਤੇ ਉਸਦੀ ਫਿਰਕੂ ਪਾਰਟੀ ਆਰ ਐਸ ਐਸ ਅਤੇ ਸੰਘ ਪਰਿਵਾਰ ਨਾਲ ਮਿਲ ਕੇ ਭਾਰਤ
ਨੂੰ ਹਿੰਦੂ ਰਾਸਟਰ ਬਣਾਉਣ ਲਈ ਤੇਜੀ ਨਾਲ ਅੱਗੇ ਵਧ ਰਹੀ ਹੈ ਫਿਰ ਅਜਿਹੇ ਆਗੂ ਦਾ ਸਵਾਗਤ ਕਰਨ ਵਾਲੇ
ਸਿੱਖ ਸਿਰਫ ਘੱਟ ਗਿਣਤੀ ਦੀਆਂ ਜੜ੍ਹਾਂ ਵੱਢਣ ਵਾਲੇ ਕੁਹਾੜੇ ਦੇ ਦਸਤੇ ਹੀ ਕਹੇ ਜਾ ਸਕਦੇ ਹਨ। ਭਾਈ
ਭੂਰਾ ਨੇ ਕਿਹਾ ਕਿ ਮੋਦੀ ਭਗਤ ਅਖੌਤੀ ਸਿੱਖ ਆਗੂਆਂ ਨੂੰ ਮੁੜ ਕਿਸੇ ਪੰਥਕ ਸਟੇਜ Ḕਤੇ ਨਹੀ ਚੜਨ
ਦਿੱਤਾ ਜਾਵੇਗਾ। ਇਸ ਕਰਕੇ ਮੋਦੀ ਦੇ ਸਵਾਗਤ ਲਈ ਜਾਣ ਵਾਲੇ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਅਪਣੀ
ਕੌਂਮ ਨਾਲੋ ਟੁੱਟ ਕੇ ਭਾਰਤ ਸਰਕਾਰ ਦੀ ਮਹਿਮਾਂਨ ਨਿਵਾਜੀ ਦਾ ਨਿੱਘ ਮਾਨਣ ਜਾ ਰਹੇ ਹਨ। ਮੋਦੀ ਲਈ
ਅੱਖੀਆਂ ਵਿਛਾਉਣ ਵਾਲਿਆਂ ਨੂੰ ਬਿਹਾਰੀਆਂ Ḕਤੋਂ ਹੀ ਸਬਕ ਲੈ ਲੈਣਾ ਚਾਹੀਦਾਂ ਹੈ ਜਿਨ੍ਹਾਂ ਆਰਥਿਕ
ਪੱਖੋਂ ਕਮਜੋਰ ਹੁੰਦੇ ਹੋਇਆਂ ਵੀ ਮੋਦੀਕਿਆਂ ਨੂੰ ਪਟਕਾ ਕੇ ਧਰਤੀ ਤੇ ਮਾਰਿਆ।
