ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਵਿੱਚ ਰਹਿ ਰਹੇ ਪੰਥ ਪ੍ਰਸਤ ਸਿੱਖਾਂ ਵੱਲੋਂ ਪੰਜਾਬ ਵਿੱਚ ਵਾਪਰਦੀ ਹਰ ਘਟਨਾਂ ਨੂੰ ਬਹੁਤ ਗੰਭੀਰਤਾਂ ਨਾਲ ਲਿਆ ਜਾਂਦਾ ਹੈ ਅਤੇ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਮੀਡੀਆ ਸਿੱਖਾਂ ਦੀ ਸਮੱਸਿਆ ਨੂੰ ਜਾਣੇ ਅਤੇ ਭਾਰਤ ਵਿੱਚ ਹੋ ਰਹੇ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਕਤਲਾਂ ਨੂੰ ਠੱਲ ਪਵੇ। ਮਨੁੱਖੀ ਅਧਿਕਾਰਾਂ ਲਈ ਸਰਗਰਮ ਭਾਈ ਪ੍ਰਿਤਪਾਲ ਸਿੰਘ ਖਾਲਸਾ ਆਗੂ ਦਲ ਖਾਲਸਾ ਸਵਿੱਟਜ਼ਰਲੈਂਡ ਅਤੇ ਬੱਬਰ ਖਾਲਸਾ ਬੈਲਜ਼ੀਅਮ ਵੱਲੋਂ ਭਾਈ ਗੁਰਦਿਆਲ ਸਿੰਘ ਢਕਾਣਸੂ ਨੇ ਇੰਗਲੈਂਡ 'ਤੋਂ ਯੂਰਪੀਨ ਪਾਰਲੀਮੈਂਟ ਲਈ ਚੁਣੇ ਸਾਂਸਦ ਅਫਜਲ ਖਾਨ ਜਿਹੜੇ ਸਕਿAਰਟੀ ਅਤੇ ਡਿਫੈਂਸ ਕਮੇਟੀ ਦੇ ਚੇਅਰਮੈਂਨ ਵੀ ਹਨ ਨਾਲ ਮੁਲਾਕਾਤ ਕਰ ਕੇ ਭਾਰਤ ਵਿੱਚ ਸਿੱਖਾਂ ਨਾਲ 1978 'ਤੋਂ ਹੁਣ ਤੱਕ ਹੋਈਆਂ ਅਤੇ ਹੋ ਰਹੀਆਂ ਵਧੀਕੀਆਂ ਬਾਰੇ ਜਾਣੂ ਕਰਵਾਇਆ। ਜਿਨ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦਾ ਮਸਲਾ, ਪਿਛਲੀ ਦਿਨੀ ਪਿੰਕੀ ਕੈਟ ਵੱਲੋਂ ਕੀਤੇ ਦਿਲ ਦਹਿਲਾ ਦੇਣ ਵਾਲੇ ਇੰਕਸਾਫ਼ਾਂ ਬਾਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਅਦ ਇਨਸਾਫ ਮੰਗਦੀਆਂ ਸੰਗਤਾਂ 'ਤੇ ਗੋਲੀਬਾਰੀ ਵਿੱਚ ਸ਼ਹੀਦ ਦੋ ਸਿੱਖਾਂ ਸਮੇਤ ਬਹੁਤ ਸਾਰੇ ਮਸਲਿਆਂ ਤੇ ਗੱਲਬਾਤ ਕੀਤੀ। ਮੁਲਾਕਾਤ ਦੌਰਾਂਨ ਸਿੱਖਾਂ ਦੇ ਉਪਰੋਕਤ ਮਸਲਿਆਂ ਨੂੰ ਅਫਜਲ ਖਾਨ ਹੋਰਾਂ ਨੇ ਧਿਆਨ ਨਾਲ ਸੁਣਦਿਆਂ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਸੰਭਵ ਉਪਰਾਲਾ ਕਰਨਗੇ।
ਜਿਕਰਯੋਗ ਹੈ ਕਿ ਪਾਕਿਸਤਾਨ ਦੇ ਜਿਹਲਮ ਵਿੱਚ ਜਨਮੇ ਅਫਜਲ ਖਾਨ ਜੋ ਇੰਗਲੈਂਡ ਦੀ ਲੇਬਰ ਪਾਰਟੀ ਦੇ ਆਗੂ ਹਨ ਹੁਣ ਯੂਰਪੀਨ ਪਾਰਲੀਮੈਂਟ ਵਿੱਚ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਵਿੱਚ ਅਤੇ ਅਰਬ ਸਮੇਤ ਸਾਊਥ ਏਸ਼ੀਆ ਨਾਲ ਰਿਸਤਿਆਂ ਬਾਰੇ ਡੈਲੀਗੇਸ਼ਨ ਦੇ ਵੀ ਮੈਂਬਰ ਹਨ।
