ਪ੍ਰਮਿੰਦਰ ਸਿੰਘ ਪਰਹਾਰ ਫਰਾਂਸ ਦੇ ਪਿਤਾ ਜੀ ਸਵਰਗਵਾਸ

ਫਰਾਂਸ ਸਿੱਖ ਕੌਸ਼ਲ ਵੱਲੋਂ ਦੁੱਖ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਫਰਾਂਸ ਦੇ ਸੀਨੀਅਰ ਆਗੂ ਪ੍ਰਮਿੰਦਰ ਸਿੰਘ ਪਰਹਾਰ ਦੇ ਪਿਤਾ ਜੀ ਜੋ ਕੱਲ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਸਰਦਾਰ ਹਰਭਜਨ ਸਿੰਘ ਪਰਹਾਰ ਜੀ ਦੀ ਬੇਵਕਤੀ ਮੌਤ ਨਾਲ ਜਿੱਥੇ ਪਰਵਾਰ ਅਤੇ ਦੋਸਤਾਂ-ਮਿੱਤਰਾਂ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜ ਵੀ ਪ੍ਰਭਾਵਤ ਹੋਣਗੇ। ਜਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ਼ ਕਲੱਬ ਪੈਰਿਸ ਦੇ ਆਗੂ ਪ੍ਰਮਿੰਦਰ ਸਿੰਘ ਦੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਐਸ ਪੀ ਦੇ ਅਹੁਦੇ 'ਤੋਂ ਸੇਵਾ ਮੁਕਤ ਹੋਏ ਸਨ ਪਰ ਉਹਨਾਂ ਅਪਣੇ ਕਾਰਜਕਾਲ ਦੌਰਾਂਨ ਇਮਾਂਨਦਾਰੀ ਨਾਲ ਡਿਊਟੀ ਨਿਭਾਈ ਅਤੇ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਨੂੰ ਸਰਕਾਰੀ ਦਹਿਸਤਗਰਦੀ ਦੇ ਤਸੱਦਦ 'ਤੋਂ ਬਚਾਇਆ ਜਿਸ ਕਾਰਨ ਉਹਨਾਂ ਨੂੰ ਤਰੱਕੀ 'ਤੋਂ ਵਾਂਝਿਆਂ ਰੱਖਿਆ ਗਿਆ ਸੀ। 
ਉਪਰੋਕਤ ਜਾਣਕਾਰੀ ਦਿੰਦਿਆਂ ਫਰਾਂਸ ਸਿੱਖ ਕੌਸਲ ਦੇ ਮੁੱਖੀ ਸਰਦਾਰ ਬਸੰਤ ਸਿੰਘ ਪੰੰਜਹੱਥਾ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੇਵਾ ਮੁਕਤੀ ਬਾਅਦ ਵੀ ਸਰਦਾਰ ਪਰਹਾਰ ਫਗਵਾੜਾ ਵਿੱਚ ਚੱਲ ਰਹੇ ਇੱਕ ਲੋਕ ਭਲਾਈ ਹਸਪਤਾਲ ਵਿੱਚ ਸਰਗਰਮ ਸਮਾਜ ਸੇਵੀ ਵੱਲੋਂ ਸੇਵਾ ਨਿਭਾਉਦਿਆਂ ਹੋਇਆ ਰੋਜਾਨਾਂ ਹਾਜਰੀ ਭਰਦੇ ਰਹੇ ਹਨ। ਸਰਦਾਰ ਪੰਜਹੱਥਾ ਵੱਲੋਂ ਪਰਿਹਾਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਦੇ ਲਾਇਕ ਪੁੱਤਰ ਪ੍ਰਮਿੰਦਰ ਸਿੰਘ ਪਰਿਹਾਰ ਵੀ ਅਪਣੇ ਪਿਤਾ ਦੇ ਨਕਸ਼ੇ-ਕਦਮਾਂ ਤੇ ਚਲਦੇ ਹੋਏ ਕਲੱਬ ਵਿੱਚ ਬਹੁਤ ਹੀ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਹਨ।