26 ਜਨਵਰੀ ਸਮਾਗਮਾਂ ਦਾ ਬਾਈਕਾਟ ਕਰੇ ਸਿੱਖ ਕੌਂਮ: ਭਾਈ ਪੈਡਰੋ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 26 ਜਨਵਰੀ ਨੂੰ ਮਨਾਏ ਜਾ ਰਹੇ ਭਾਰਤ ਦੇ ਗਣਤੰਤਰ ਦਿਵਸ ਦਾ ਸਾਰੀ ਕੌਂਮ ਵੱਲੋਂ ਬਾਈਕਾਟ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ 1947 ਵਿੱਚ ਮਿਲੀ ਅਖੌਤੀ ਅਜ਼ਾਦੀ ਬਾਅਦ ਵੀ ਸਿੱਖ ਅਤੇ ਬਾਕੀ ਘੱਟ ਗਿਣਤੀਆਂ ਨੂੰ ਉਹਨਾਂ ਦੇ ਬਣਦੇ ਹੱਕ ਨਹੀ ਮਿਲ ਸਕੇ। ਭਾਈ ਪੈਡਰੋ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਕਾਤਲ ਵਜ਼ੀਰੀਆਂ ਦਾ ਨਿੱਘ ਮਾਣ ਰਹੇ ਹਨ ਅਤੇ ਅਪਣੇ ਹੱਕਾਂ ਲਈ ਜੂਝਣ ਵਾਲੇ ਸਜ਼ਾਵਾਂ ਪੂਰੀਆਂ ਕਰਨ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ ਇਸ ਕਰਕੇ ਸਾਂਨੂੰ ਭਾਰਤ ਦੇਸ਼ Ḕਤੇ ਕੋਈ ਮਾਣ ਕਰਨ ਵਾਲੀ ਗੱਲ ਨਹੀ ਦਿਸ ਰਹੀ। ਜਿਸ ਲਈ ਸਾਂਨੂੰ ਸਾਰੀਆਂ ਘੱਟ ਗਿਣਤੀਆਂ ਨੂੰ ਗਣਤੰਤਰ ਦਿਵਸ ਸਮਾਗਮਾਂ ਦਾ ਵਿਰੋਧ ਕਰਨਾਂ ਚਾਹੀਦਾਂ ਹੈ। 26 ਜਨਵਰੀ ਨੂੰ ਸਿੱਖਾਂ ਅਤੇ ਬਾਕੀ ਘੱਟ ਗਿਣਤੀਆਂ ਵੱਲੋਂ ਦੁਨੀਆਂ ਭਰ ਵਿੱਚ ਹੋ ਰਹੇ ਰੋਸ ਮੁਜਾਹਰਿਆਂ ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾਂ ਹੈ ਅਤੇ ਆਪੋ ਅਪਣੇ ਘਰਾਂ ਉੱਪਰ ਕੇਸਰੀ ਜਾਂ ਕਾਲੇ ਝੰਡੇ ਝੁਲਾਉਣੇ ਚਾਹੀਦੇਂ ਨੇ। ਪੈਰਿਸ Ḕਤੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਈ ਪੈਡਰੋ ਕਿਹਾ ਨੇ ਕਿਹਾ ਇਹ ਦਿਨ ਵਿਸਾਹਘਾਤ ਦਿਹਾੜਾ ਹੈ ਕਿਉਕਿ 26 ਜਨਵਰੀ ਨੂੰ ਲਾਗੂ ਕੀਤੇ ਕਾਂਨੂੰਨ ਸਿੱਖਾਂ ਨਾਲ ਇਨਸਾਫ਼ ਨਹੀ ਕਰਦੇ।
