ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਾਈ ਫੇਰੀ ਸਮੇਂ ਉਹਨਾਂ ਨੂੰ ਸਿਰੋਪਾਉ ਦੇਣ Ḕਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਸਿੰਘ ਭਾਈ ਬਲਬੀਰ ਸਿੰਘ ਦੀ ਹਰ ਪਾਸੇ ਚਰਚਾ ਹੈ। ਖਾਸ਼ ਕਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਜੁਅਰਤ ਦੀ ਬੱਲੇ-ਬੱਲੇ ਕਰਦਿਆਂ ਬਹੁਤ ਸਾਰੇ ਸਿੱਖਾਂ ਵੱਲੋਂ ਇਸ ਖ਼ਬਰ ਨੂੰ ਸੇਅਰ ਕੀਤਾ ਜਾ ਰਿਹਾ ਹੈ।
ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਭਾਈ ਬਲਬੀਰ ਸਿੰਘ ਫਰਾਂਸ ਨੇ ਸੁਖਬੀਰ ਨੂੰ ਸਿਰੋਪਾਉ ਨਾਂ ਦੇ ਕੇ ਪੁਰਾਤਨ ਅਣਖੀ ਸਿੱਘਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜਥੇਦਾਰ ਰੇਸ਼ਮ ਸਿੰਘ ਹੋਰਾਂ ਅੱਗੇ ਕਿਹਾ ਕਿ ਜਿਸ ਤਰਾਂ ਪੰਜ ਪਿਆਰਿਆਂ ਵੱਲੋਂ ਪੰਥ ਦੇ ਹੱਕ ਵਿੱਚ ਨਿੱਡਰਤਾਂ ਨਾਲ ਖੜਦਿਆਂ ਸਰਕਾਰੀ ਜਥੇਦਾਰਾਂ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਸੀ ਭਾਈ ਬਲਬੀਰ ਸਿੰਘ ਜੀ ਹੋਰਾਂ ਨੇ ਵੀ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਦਲੇਰਾਨਾਂ ਕਦਮ ਉਠਾਇਆ ਹੈ। ਜਥੇਦਾਰ ਹੋਰਾਂ ਨੇ ਸ੍ਰੋਮਣੀ ਕਮੇਟੀ ਦੇ ਬਾਕੀ ਮੁਲਾਜਮਾਂ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਵੀ ਅਖੌਤੀ ਪੰਥਕ ਸਰਕਾਰ ਅਤੇ ਅਕਾਲੀਆਂ ਦੇ ਭੇਸ ਵਿੱਚ ਵਿਚਰ ਰਹੇ ਆਰ ਐਸ ਐਸ ਦੇ ਇਹਨਾਂ ਹੱਥਠੋਕਿਆਂ ਦੇ ਜਨਤਕ ਵਿਰੋਧ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਹੈ। ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਕਿਹਾ ਕਿ ਸਮੂਹ ਸੰਘਰਸ਼ਸੀਲ ਪੰਥਕ ਧਿਰਾਂ ਨੂੰ ਚਾਹੀਦਾਂ ਹੈ ਕਿ ਉਹ ਭਾਈ ਬਲਬੀਰ ਸਿੰਘ ਵੱਲੋਂ ਦਿਖਾਈ ਦਲੇਰੀ ਲਈ ਉਹਨਾਂ ਦੀ ਪਿੱਠ ਪੂਰਨ ਲਈ ਅੱਗੇ ਆਉਣ।
