ਭੁਪਿੰਦਰ ਸਿੰਘ ਬਾਜਵਾ ਬਣੇ ਸੈਫ ਬੁਸੂ ਫੈਡਰੇਸ਼ਨ ਦੇ ਪ੍ਰਧਾਨ

ਪ੍ਰਵਾਸੀ ਦੋਸਤਾਂ-ਮਿੱਤਰਾਂ ਵੱਲੋਂ ਵਧਾਈਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਉਤਰਾਖੰਡ ਵਸਦੇ Aੁੱਘੇ ਪੰਜਾਬੀ ਕਾਰੋਬਾਰੀ ਸਰਦਾਰ ਭੁਪਿੰਦਰ ਸਿੰਘ ਬਾਜਵਾ ਨੂੰ ਸੈਫ ਬੁਸੂ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਗਿਆ ਹੈ। ਮੇਰਠ ਦੇ ਹੋਟਲ ਗੋਡਵਿਨ ਵਿਖੇ ਬੁਸੂ ਸਾਊਥ ਏਸੀਆ ਦੀ ਕਾਰਜਕਾਰਨੀ ਦੀ ਹੋਈ ਇੱਕ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਦਾਰ ਬਾਜਵਾ ਨੂੰ ਬੁਸੂ ਫੈਡਰੇਸ਼ਨ ਸਾਊਥ ਏਸ਼ੀਆ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਸ੍ਰੀ ਲੰਕਾਂ ਦੇ ਮੈਨਐਲ ਧਰਮਕੀਰਤੀ ਜਰਨਲ ਸਕੱਤਰ, ਨੇਪਾਲ ਦੇ ਅਨਿਲ ਦੋਜ ਕਾਰਕੀ ਨੂੰ ਤਕਨੀਕੀ ਚੇਅਰਮੈਂਨ, ਮਨੀਸ਼ ਕੱਕੜ ਨੂੰ ਸਹਾਇਕ ਸਕੱਤਰ, ਸੁਹੇਲ ਅਹਿਮਦ ਨੂੰ ਜੁਆਂਇਟ ਸਕੱਤਰ, ਅਫਗਾਨਿਸਤਾਨ ਦੇ ਜੁਰੇਸ ਨੂੰ ਉੱਪ ਪ੍ਰਧਾਨ ਅਤੇ ਜਤਿੰਦਰ ਸਿੰਘ ਬਾਜਵਾ ਖਜਾਨਚੀ ਧਾਪੇ ਗਏ ਹਨ। ਇਸ 'ਤੋਂ ਪਹਿਲਾਂ ਸ: ਬਾਜਵਾ ਬੁਸੂ ਇੰਡੀਆਂ ਦੇ ਪ੍ਰਧਾਨ ਵੀ ਹਨ। ਇਕੱਤਰਤਾ ਵਿੱਚ ਹੋਰ ਫੈਸਲੇ ਲੈਂਦਿਆਂ ਕਮੇਟੀ ਨੇ ਇਸ ਸਾਲ 2016 ਵਿੱਚ ਨਿਪਾਲ, 2017 ਭਾਰਤ ਵਿੱਚ ਅਤੇ 2018 ਵਿੱਚ ਅਫਗਾਨਿਸਤਾਨ ਵਿੱਚ ਬੁਸੂ ਚੈਂਪੀਅਨਸਿੱਪਾਂ ਕਰਵਾਈਆਂ ਜਾਣ ਦਾ ਐਲਾਨ ਵੀ ਕੀਤਾ। ਅਫਗਾਨਿਸਤਾਨ ਨੇ ਇਸ ਸਾਲ ਹੋ ਰਹੇ ਟੂਰਨਾਂਮੈਂਟ ਵਿੱਚ ਪਹੁੰਚਣ ਲਈ ਸਾਰੀ ਕਾਰਜਕਾਰਨੀ ਨੂੰ ਵੀ ਸੱਦਾ ਦਿੱਤਾ ਜਿਸ ਨੂੰ ਫੈਡਰੇਸ਼ਨ ਨੇ ਕਬੂਲਦਿਆਂ ਹਾਜਰੀ ਭਰਨ ਦਾ ਵਾਅਦਾ ਕੀਤਾ। 
ਸਰਦਾਰ ਭੁਪਿੰਦਰ ਸਿੰਘ ਬਾਜਵਾ ਦੇ ਪ੍ਰਧਾਨ ਬਣਨ ਤੇ ਉਹਨਾਂ ਦੇ ਬੈਲਜ਼ੀਅਮ ਰਹਿੰਦੇ ਦੋਸਤਾਂ-ਮਿੱਤਰਾਂ ਤਰਸੇਮ ਸਿੰਘ ਸ਼ੇਰਗਿੱਲ, ਸੱਜਣ ਸਿੰਘ ਵਿਰਦੀ, ਵਿਜੇ ਮਲਿਕ, ਜਗਦੀਸ਼ ਸਿੰਘ ਗਰੇਵਾਲ, ਉਕਾਰ ਸਿੰਘ ਸ਼ੇਰਗਿੱਲ, ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਅਤੇ ਸੁਰਜੀਤ ਸਿੰਘ ਸ਼ੇਰਗਿੱਲ ਹੋਰਾਂ ਨੇ ਵਧਾਈਆਂ ਦਿੱਤੀਆਂ ਹਨ। ਉਹਨਾਂ ਦੇ ਦੋਸਤਾਂ ਨੇ ਕਿਹਾ ਕਿ ਜਿਥੇ ਸਰਦਾਰ ਬਾਜਵਾ ਹੋਟਲਾਂ ਅਤੇ ਹੋਰ ਕਾਰੋਬਾਰ ਵਿੱਚ ਵਧੀਆਂ ਨਾਮਣਾ ਖੱਟ ਰਹੇ ਹਨ ਉੱਥੇ ਉਹ ਖੇਡਾਂ ਦੇ ਮਿਆਰ ਨੂੰ Aੁੱਚਾ ਚੁੱਕਣ ਲਈ ਲਈ ਵੀ ਤੱਤਪਰ ਰਹਿੰਦੇ ਹਨ ਇਸ ਕਰਕੇ ਬਾਜਵਾ ਨੂੰ ਪ੍ਰਧਾਨ ਬਣਾਉਣਾ ਬੁਸੂ ਸਾਊਥ ਏਸੀਆ ਫੈਡਰੇਸ਼ਨ ਦੀ ਕਾਰਜਕਾਰਨੀ ਦਾ ਲਿਆ ਗਿਆ ਸਹੀ ਫੈਸਲਾ ਹੈ।