ਬੈਲਜ਼ੀਅਮ ਦੀਆਂ ਸੰਗਤਾਂ ਵੱਲੋਂ ਇਕੱਠੀ ਕੀਤੀ ਮਾਇਆ ਦਾ ਵੇਰਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਖੌਤੀ ਪੰਥਕ ਸਰਕਾਰ ਦੇ ਰਾਜ ਦੌਰਾਂਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਿਰੁੱਧ ਰੋਸ ਮੁਜਾਹਰੇ ਕਰਦੇ ਸ਼ਹੀਦ ਜਾਂ ਫੱਟੜ ਹੋਏ ਬਰਗਾੜੀ ਕਾਂਡ ਵਾਲੇ ਸਿੱਖਾਂ ਦੀ ਪਿੱਠ ਪੂਰਤੀ ਲਈ ਵਿਦੇਸ਼ੀ ਸਿੱਖ ਸੰਗਤਾਂ ਵੱਲੋਂ ਮਾਇਕ ਸਹਾਇਤਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸੇ ਮਾਮਲੇ ਨੂੰ ਮੁੱਖ ਰਖਦਿਆਂ ਬੈਲਜ਼ੀਅਮ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਪੀੜਤਾਂ ਦੀ ਮਾਲੀ ਮੱਦਦ ਲਈ ਕੁੱਝ ਮਾਇਆ ਇੱਕਤਰ ਕੀਤੀ ਗਈ ਸੀ ਜਿਸ ਦਾ ਵੇਰਵਾ ਦਿੰਦਿਆਂ ਬਖਤਾਵਰ ਸਿੰਘ ਬਾਜਵਾ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਨੇ ਦੱਸਿਆ ਕਿ ਕੁੱਝ ਕੁ ਮਾਲੀ ਮੱਦਦ ਪੀੜਤਾਂ ਤੱਕ ਪਹੁਚਾਂ ਦਿੱਤੀ ਹੈ ਅਤੇ ਬਾਕੀ ਵੀ ਜਲਦੀ ਹੀ ਪੁਜਦੀ ਕਰ ਕੇ ਪੂਰੀ ਜਾਣਕਾਰੀ ਸੰਗਤ ਨੂੰ ਦਿੱਤੀ ਜਾਵੇਗੀ।
ਹੁਣ ਤੱਕ ਇਕੱਤਰ ਹੋਈ ਮਾਇਆ ਵਿੱਚ ਯੋਗਦਾਨ ਪਾਉਣ ਵਾਲਿਆਂ ਦੇ ਨਾਂਮ ਜਨਤਕ ਕਰਦਿਆਂ ਬਖਤਾਵਰ ਸਿੰਘ ਬਾਜਵਾ ਉਰਫ ਬਲੌਰਾ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਉੱਠੇ ਕੌਂਮੀ ਰੋਹ ਦੇ ਮੱਦੇਨਜ਼ਰ ਜੂਝਣ ਵਾਲੇ ਪੰਥ ਪ੍ਰੇਮੀਆਂ ਦੀ ਮੱਦਦ ਲਈ ਬੈਲਜ਼ੀਅਮ ਦੇ ਜਿਨ੍ਹਾਂ ਦਾਨੀ ਸੱਜਣਾ ਜਾਂ ਕਮੇਟੀਆਂ ਨੇ ਸਾਡੀ ਬੇਨਤੀ ਤੇ ਪੀੜਤ ਪਰਿਵਾਰਾਂ ਦੀ ਮੱਦਦ ਲਈ ਦਿਲ ਖੋਲ੍ਹ ਕੇ ਸੇਵਾ ਕੀਤੀ ਹੈ ਉਹਨਾਂ ਵਿੱਚ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵੱਲੋਂ 700 ਯੂਰੋ, ਗੁਰਦਵਾਰਾ ਗੁਰੂ ਨਾਨਕ ਸਾਹਿਬ ਬਰੱਸਲਜ਼ ਵੱਲੋਂ 2200 ਯੂਰੋ, ਬਚਿੱਤਰ ਸਿੰਘ ਫਰਵਾਹੀ 300, ਪ੍ਰਤਾਪ ਸਿੰਘ ਚੀਮਾਂ 500, ਗੁਰਦਾਵਾਰ ਸਿੰਘ ਗਾਬਾ 500, ਗੁਰਬੰਧਨ ਸਿੰਘ ਲਾਲੀ 200, ਬਲਿਹਾਰ ਸਿੰਘ 500, ਹਨੀ ਗੈਂਟ 500, ਰੂਪਾ ਗੈਂਟ 100, ਬਿੱਟੂ ਲੀਅਜ਼ ਕਾਹਲੋਂ 500, ਬਿੱਟੂ ਭਤੀਜ 250, ਸੱਜਣ ਸਿੰਘ 100, ਕਾਲਾ ਹਾਸਲਟ 100, ਨਿਵਾਰ ਸਿੰਘ 100, ਭਾਈ ਗੁਰਦਿਆਲ ਸਿੰਘ ਢਕਾਣਸੂ 715, ਬਖਤਾਵਰ ਸਿੰਘ ਬਲੌਰਾ ਅਤੇ ਉਹਨਾਂ ਦੇ ਸਮਰੱਥਕਾਂ ਵੱਲੋਂ 1500 ਅਤੇ ਬਰੱਸਲਜ਼ ਗੁਰਦਵਾਰਾ ਕਮੇਟੀ ਦੇ ਸਰਗਰਮ ਮੈਂਬਰ ਸ ਗੁਰਮੀਤ ਸਿੰਘ Aਸਟੰਡੇਂ ਵੱਲੋਂ 200 ਯੂਰੋ ਦਾ ਯੋਗਦਾਨ ਪਾਇਆ ਗਿਆ ਹੈ। ਕੁੱਝ ਕੁ ਸੱਜਣਾ ਵੱਲੋਂ ਮਾਇਆ ਪਹੁੰਚਾਉਣੀ ਅਜੇ ਬਾਕੀ ਹੈ ਪਰ ਕੁੱਲ ਰਕਮ ਤਕਰੀਬਨ 9000 ਯੂਰੋ ਬਣਦੀ ਹੈ। ਮੱਦਦ ਇਕੱਠੀ ਕਰਨ ਵਾਲੇ ਇਹਨਾਂ ਉਪਰੋਕਤ ਜਿੰਮੇਵਾਰ ਸੱਜਣਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦ ਵੀ ਕਿਸੇ ਨੇ ਕੋਈ ਹਿਸਾਬ ਲੈਣਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।