ਕਾਹਲੋਂ ਭੈਣ-ਭਰਾ ਨੇ ਕਰਾਟਿਆਂ ਵਿੱਚ ਫਿਰ ਜਿੱਤੇ 2 ਚਾਂਦੀ ਦੇ ਤਗਮੇਂ

ਜਰਮਨੀ ਦੇ ਚੋਟੀ ਦੇ ਖਿਡਾਰੀਆਂ ਵਿੱਚ ਸਾਮਲ ਹੈ ਇਹ ਜੋੜੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਢੇਰ ਤਗਮੇਂ ਜਿੱਤੇ ਹਨ। ਇਹਨਾਂ ਵਿੱਚੋਂ ਵੱਡੇ ਦੋਨਾਂ ਭੈਣ-ਭਰਾ ਨੇ ਇਸ ਵਾਰ ਫਿਰ ਜਰਮਨ ਨੈਸ਼ਨਲ ਟੀਮ ਲਈ ਚਾਂਦੀ ਦੇ ਤਗਮੇ ਜਿੱਤੇ ਹਨ। ਜਰਮਨ ਦੇ ਸੂਬੇ ਸਾਰਲੈਂਡ ਦੇ ਸ਼ਹਿਰ ਡਲਿੰਗਨ ਵਿਖੇ ਹੋਏ ਇਹਨਾਂ ਅੰਤਰਰਾਸਟਰੀ ਮੁਕਾਬਲਿਆਂ ਵਿੱਚ ਜਰਮਨ ਅਤੇ ਤੁਰਕੀ ਦਰਮਿਆਂਨ ਖੇਡੇ ਗਏ ਮੈਚਾਂ ਦੌਰਾਂਨ ਕੁੜੀਆਂ ਦੇ ਮੁਕਾਬਲਿਆਂ ਵਿੱਚੋਂ ਜਾਨਾ ਬਿਚਸ ਨੇ ਇੱਕ ਜਿੱਤਿਆ ਅਤੇ ਇੱਕ ਵਿੱਚ ਬਰਾਬਰ ਰਹੀ ਪਰ ਅਨੀਤ ਕਾਹਲੋਂ ਨੇ ਤੁਰਕੀ ਦੀ ਵਰਲਡ ਚੈਂਪੀਅਨ ਖਿਡਾਰਨ ਨੂੰ ਦੋਨੋ ਮੁਕਾਬਲਿਆਂ ਵਿੱਚ ਹਰਾ ਦਿੱਤਾ। ਇਸੇ ਤਰਾਂ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਅਮ੍ਰਿਤ ਕਾਹਲੋਂ ਨੇ ਇੱਕ ਜਿੱਤਿਆ ਅਤੇ ਇੱਕ ਵਿੱਚ ਬਰਾਬਰ ਰਿਹਾ। ਨੋਆ ਬਿਚਸ ਨੇ ਦੋਨੋਂ ਮੁਕਾਬਲੇ ਜਿੱਤ ਲਏ ਪਰ ਜਰਮਨੀ ਦੇ ਇੱਕ ਖਿਡਾਰੀ ਕਦਰੀਕਨ ਕਾਇਆ ਦੋਨੋਂ ਮੁਕਾਬਲੇ ਹਾਰ ਗਿਆ ਜਿਸ ਕਾਰਨ ਜਰਮਨ ਨੂੰ ਚਾਂਦੀ ਦੇ ਤਗਮਿਆਂ ਨਾਲ ਹੀ ਸਬਰ ਕਰਨਾ ਪਿਆ। ਇਹ ਕਰਾਟੇ ਮੁਕਾਬਲੇ ਜਰਮਨੀ ਸਮੇਤ ਵਿਦੇਸ਼ੀ ਟੈਲੀਵਿਜ਼ਨ ਚੈਨਲਾਂ ਉੱਪਰ ਵੀ ਦਿਖਾਏ ਗਏ। ਜਿਕਰਯੋਗ ਹੈ ਕਿ ਜਰਮਨੀ ਦੀ ਨੈਸ਼ਨਲ ਟੀਮ ਦੇ ਕੋਚ ਦੇ ਦੋਨੋਂ ਬੱਚੇ ਨੋਆ ਅਤੇ ਜਾਨਾ ਬਿਚਸ ਵੀ ਜਿਥੇ ਚੋਟੀ ਦੇ ਪੰਜ ਖਿਡਾਰੀਆਂ ਵਿੱਚ ਸਾਮਲ ਹਨ ਉੱਥੇ ਹੀ ਪੰਜਾਬ Ḕਤੋ ਆ ਕੇ ਜਰਮਨ ਵਸੇ ਇਸ ਪ੍ਰਵਾਸੀ ਕਾਹਲੋਂ ਪਰਿਵਾਰ ਦੇ ਦੋ ਬੱਚਿਆਂ ਦਾ ਜਰਮਨ ਦੀ ਨੈਸ਼ਨਲ ਟੀਮ ਅਤੇ ਚੋਟੀ ਦੇ ਕਰਾਟੇ ਖਿਡਾਰੀਆਂ ਵਿੱਚ ਸਾਮਲ ਹੋਣਾ ਕਿਸੇ ਅਚੰਭੇ Ḕਤੋਂ ਘੱਟ ਨਹੀ ਉਹ ਵੀ ਖਾਸ਼ ਕਰ ਜਰਮਨ ਵਰਗੇ ਦੇਸ਼ ਵਿੱਚ ਜਿੱਥੇ ਪ੍ਰਵਾਸੀਆਂ ਦਾ ਦਾਅ ਲੱਗਣਾ ਬਹੁਤ ਹੀ ਮੁਸ਼ਕਲ ਹੈ ਪਰ ਇਹ ਬੱਚਿਆਂ ਅਤੇ ਪਰਿਵਾਰ ਦੀ ਮਿਹਨਤ ਹੀ ਹੈ ਜਿਸ ਨਾਲ ਇਹਨਾਂ ਨੇ ਜਰਮਨ ਦੇ ਰਾਸਟਰੀ ਪੱਧਰ Ḕਤੇ ਪਹਿਚਾਣ ਬਣਾ ਲਈ ਹੈ। ਟੂਰਨਾਂਮੈਂਟ ਦੇ ਅਖੀਰ Ḕਚ ਸੂਬੇ ਦੇ ਮੁੱਖ ਮੰਤਰੀ ਨੇ ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਕਾਹਲੋਂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਰਿਵਾਰ ਇਥੇ ਵਸਦੇ ਪ੍ਰਵਾਸੀਆਂ ਲਈ ਇੱਕ ਮਿਸਾਲ ਹੈ ਜਿਨ੍ਹਾਂ ਨੇ ਸਖ਼ਤ ਮਿਹਨਤ ਨਾਲ ਬੱਚਿਆਂ ਨੂੰ ਇਸ ਕਾਬਲ ਬਣਾਇਆ। ਮਾਂ-ਬਾਪ ਦੀ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਉਸ ਸਮੇਂ ਦੇਖੇ ਜਾ ਸਕਦੇ ਹਨ ਜਰ ਗੋਰਿਆਂ ਦੀ ਭੀੜ ਕਾਹਲੋਂ ਪਰਿਵਾਰ ਦੇ ਇਹਨਾਂ ਫਰਜੰਦਾਂ ਨਾਲ ਸੈਲਫੀਆਂ ਅਤੇ ਆਟੋਗਰਾਫ ਲੈਣ ਲਈ ਉਮੜਦੀ ਹੈ। ਪੰਜਾਬੀ ਭਾਈਚਾਰੇ ਵੱਲੋਂ ਇਹਨਾਂ ਬੱਚਿਆਂ ਦੀ ਪਿੱਠ ਥਾਪੜਨ ਲਈ ਅਜੇ ਤੱਕ ਕੋਈ ਖਾਸ਼ ਕੋਸ਼ਿਸ਼ ਨਹੀ ਕੀਤੀ ਗਈ ਦਿਸ ਰਹੀ ਹਾਲਾਂਕਿ ਕਬੱਡੀ ਕੱਪਾਂ Ḕਤੇ ਯੂਰਪ ਵਿੱਚ ਹਰ ਸਾਲ ਲੱਖਾਂ ਯੂਰੋ ਖ਼ਰਚੇ ਜਾਂਦੇ ਹਨ। ਕਾਹਲੋਂ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਦਿਲੀ ਤਮੰਨਾਂ ਹੈ ਕਿ ਸਾਡੇ ਭਾਈਚਾਰੇ ਹੋਰ ਬੱਚੇ ਵੀ ਨਾਮਣਾ ਖੱਟਣ ਪਰ ਨਿਰਾਸ਼ਾ ਉਸ ਸਮੇਂ ਹੁੰਦੀ ਹੈ ਜਦ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਕਾਹਲੋਂ ਮੀਆਂ-ਬੀਵੀ ਦੇ ਸਿਵਾਏ ਇੱਕ ਵੀ ਪੰਜਾਬੀ ਨਹੀ ਹੁੰਦਾਂ।