ਮੋਦੀ ਦੀ ਬਰੱਸਲਜ਼ ਫੇਰੀ ਦਾ ਕੀਤਾ ਜਾਵੇਗਾ ਜਬਰਦਸਤ ਵਿਰੋਧ: ਭਾਈ ਪੈਡਰੋ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮਾਰਚ ਮਹੀਨੇ ਦੇ ਆਖਰੀ ਦਿਨਾਂ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਯੂਰਪੀਨ ਯੁਨੀਅਨ ਪਾਰਲੀਮੈਂਟ ਫੇਰੀ ਸਮੇਂ ਉਹਨਾਂ ਦੇ ਵਿਰੋਧ ਦੀਆਂ ਤਿਆਰੀਆਂ ਜੋਰਾਂ ਤੇ ਹਨ। ਪੈਰਿਸ 'ਤੋਂ ਜੁਝਾਰੂ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਨਰਿੰਦਰ ਮੋਦੀ ਦੀ ਇਸ ਫੇਰੀ ਦਾ ਸਮੂਹ ਘੱਟ ਗਿਣਤੀਆਂ ਵੱਲੋਂ ਜਬਰਦਸਤ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿੱਥੇ ਅੱਜੋਕਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿੱਚ ਅਪਣੇ ਸਾਸਨ ਕਾਲ ਦੌਰਾਂਨ ਮੁਸਲਿਮ ਭਾਈਚਾਰੇ ਦੀ ਕੀਤੀ ਨਸ਼ਲਕੁਸ਼ੀ ਦਾ ਜਿੰਮੇਬਾਰ ਹੈ ਉੱਥੇ ਇਹੀ ਸਖ਼ਸ ਹੁਣ ਆਰ ਐਸ ਐਸ ਦੇ ਇਜੰਡੇ ਨੂੰ ਘੱਟ ਗਿਣਤੀਆਂ ਉੱਪਰ ਜਬਰੀ ਥੋਪਣ ਦੀ ਸ਼ਾਜਿਸ ਦਾ ਮੁੱਖ ਦੋਸ਼ੀ ਵੀ ਹੈ। ਜਿਸ ਕਾਰਨ ਸਮੂਹ ਸਿੱਖਾਂ ਨੂੰ ਉਸ ਦਿਨ ਕਾਲੀਆਂ ਝੰਡੀਆਂ ਲੈ ਕੇ ਕਾਲੀਆਂ ਚੁੰਨੀਆਂ ਅਤੇ ਕਾਲੀਆਂ ਦਸਤਾਰਾਂ ਸਜਾ ਕੇ ਉਸਦਾ ਵਿਰੋਧ ਕਰਨਾਂ ਚਾਹੀਦਾਂ ਹੈ। ਫਰਾਂਸ 'ਤੋਂ ਮੋਦੀ ਦਾ ਵਿਰੋਧ ਕਰਨ ਲਈ ਜਥੇ ਸਮੇਤ ਪਹੁੰਚ ਰਹੇ ਭਾਈ ਪੈਡਰੋ ਨੇ ਕਿਹਾ ਕਿ ਮੋਦੀ ਦੇ ਭਾਰਤ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਬੇਸੱਕ ਉਸਨੂੰ ਯੂਰਪ ਜਾਂ ਅਮਰੀਕਾ ਆਉਣ-ਜਾਣ ਦੀ ਇਜਾਜਤ ਦੇਣੀ ਵਿਦੇਸ਼ੀ ਸਰਕਾਰਾਂ ਦੀ ਕਾਰੋਬਾਰੀ ਨੀਤੀ ਕਾਰਨ ਮਜਬੂਰੀ ਬਣ ਗਈ ਹੈ ਪਰ ਸਾਰੀ ਦੁਨੀਆਂ ਉਸਦੇ ਕਾਲੇ ਕਾਰਨਾਂਮਿਆਂ ਨੂੰ ਬਾਖੂਬੀ ਜਾਣਦੀ ਹੈ ਇਸ ਕਰਕੇ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਚਾਹੀਦਾਂ ਹੈ ਕਿ ਉਹ ਮੋਦੀ ਨਾਲ ਤਸਵੀਰਾਂ ਖਿਚਵਾਉਣ ਕਾਰਨ ਉਸ ਦੇ ਸਵਾਗਤ ਲਈ ਅੱਗੇ ਆਉਣ 'ਤੋਂ ਗੁਰੇਜ ਕਰਨ ਕਿਉਕਿ ਇਤਿਹਾਸ ਇਹਨਾਂ ਯਾਦਗਾਰੀ ਤਸਵੀਰਾਂ ਜਾਂ ਮੋਦੀ ਵਜਾਰਤ ਨਾਲ ਹੀ ਖਤਮ ਨਹੀ ਹੋ ਜਾਣਾ। ਇਤਿਹਾਸ ਵਿੱਚ ਲਿਖੇ ਜਾਣ ਵਾਲੇ ਅਗਲੇ ਸਫ਼ਿਆਂ ਵਿੱਚ ਕਿਸੇ ਕਾਤਲ ਦੇ ਹਿਮਾਇਤੀਆਂ ਨਾਲੋ ਬਾਗੀਆਂ ਨੂੰ ਮਾਣ ਸਤਿਕਾਰ ਅਗਲੀਆਂ ਪੀੜੀਆਂ ਜਿਆਦਾ ਦੇਣਗੀਆਂ।
