ਯੂਰਪ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਬਰੱਸਲਜ਼ ਧਮਾਕਿਆਂ ਦੀ ਨਿੰਦਾਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਸੰਘਰਸ਼ ਲਈ ਜੱਦੋਜਹਿਦ ਕਰ ਰਹੀਆਂ ਯੂਰਪ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ, ਦਲ ਖਾਲਸਾ, ਸਿੱਖ ਫੈਡਰੇਸ਼ਨ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਤੇ ਹੋਏ ਆਤਮਘਾਤੀ ਹਮਲਿਆਂ ਦੀ ਨਿੰਦਾ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਜਤਿੰਦਰਵੀਰ ਸਿੰਘ ਪਧਿਆਣਾ, ਭਾਈ ਹਰਵਿੰਦਰ ਸਿੰਾਂ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਮੋਹਣ ਸਿੰਘ ਮੰਡ, ਸਰਦਾਰ ਪ੍ਰਿਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ ਅਤੇ ਭਾਈ ਸੋਹਣ ਸਿੰਘ ਕੰਗ ਨੇ ਜਾਰੀ ਬਿਆਨ ਵਿੱਚ ਕਿਹਾ ਯੁਰਪ ਜਿਹੜਾ ਲੱਖਾਂ ਸ਼ਰਨਾਰਥੀਆਂ ਨੂੰ ਸ਼ਰਨ ਅਤੇ ਚੰਗੀ ਜਿੰਦਗੀ ਜਿਊਣ ਦੀਆਂ ਸਹੂਲਤਾਂ ਦੇ ਨਾਲ-ਨਾਲ ਬਰਾਬਰ ਦੇ ਹੱਕ ਵੀ ਦਿੰਦਾਂ ਹੈ ਵਿੱਚ ਅਜਿਹੇ ਕਾਰੇ ਅਤਿ ਮੰਦਭਾਗੇ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਸਿੱਖ ਕੌਂਮ ਕਿਸੇ ਵੀ ਨਿਰਦੋਸ਼ ਦੀ ਜਾਨ ਲੈਣ ਦੇ ਵਿਰੁਧ ਹੈ ਖਾਸ ਉਹਨਾਂ ਮੁਲਕਾਂ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਚੰਗੀ ਰੋਟੀ ਦੇ ਰਹੇ ਹਨ ਇਸ ਕਰਕੇ ਇਸ ਸਿੱਖ ਕੌਂਮ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਦੀ ਹੋਈ ਬੈਲਜ਼ੀਅਮ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦੀ ਹੈ।