ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਹਵਾਈ ਅੱਡੇ ਅਤੇ ਮਾਲਬੀਕ ਮੈਟਰੋ ਸਟੇਸ਼ਨ ਤੇ ਆਤਮਘਾਤੀ ਹਮਲਿਆਂ ਦੌਰਾਂਨ ਹੋਈ ਤਬਾਈ ਵਿਰੁੱਧ ਬੈਲਜ਼ੀਅਮ ਰਹਿੰਦੇ ਵੱਖ-ਵੱਖ ਮੁੱਲਕਾਂ ਅਤੇ ਧਰਮਾਂ ਦੇ ਲੋਕਾਂ ਨੇ ਬਰੱਸਲਜ਼ ਦੇ ਇੱਕ ਪ੍ਰਮੁੱਖ ਚੌਂਕ ਵਿੱਚ ਇਕੱਠੇ ਹੋ ਕੇ ਇਸ ਦਹਿਸਤਗਰਦ ਕਾਰਵਾਈ ਦਾ ਵਿਰੋਧ ਕਰਦਿਆਂ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਘਿਨਾਉਣੇ ਕਾਰਨਾਂਮੇ ਕਰਨ ਵਾਲਿਆਂ ਦਾ ਕੋਈ ਧਰਮ ਨਹੀ ਹੁੰਦਾਂ ਅਤੇ ਮਸੂਮਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ ਲੋਕ ਬੁਜਦਿਲ ਹੁੰਦੇ ਹਨ।
ਇਸ ਸਮੇਂ ਸਿੱਖ ਭਾਈਚਾਰੇ ਵੱਲੋਂ ਹਾਜਰੀ ਲਗਵਾਉਦਿਆਂ ਭਾਈ ਮੱਖਣ ਸਿੰਘ ਥਿਆੜਾ, ਸੁਰਜੀਤ ਸਿੰਘ ਛੰਦੌੜੀ, ਰਛਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਅਤੇ ਇੱਥੋਂ ਦੀਆਂ ਤਿੰਨੇ ਭਾਸ਼ਾਵਾਂ ਸਮੇਤ ਅਮਗਰੇਜ਼ੀ ਵਿੱਚ ਲਿਖਿਆ ਇੱਕਜੁਟਦਾ ਸੰਦੇਂਸ ਵੀ ਉੱਥੇ ਹਾਜਰ ਭਾਈਚਾਰੇ ਨਾਲ ਸਾਂਝਾ ਕੀਤਾ। ਭਾਈ ਮੱਖਣ ਸਿੰਘ ਦਾ ਕਹਿਣਾ ਹੈ ਜਿੱਥੇ ਅਜਿਹੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ Aੁੱਥੇ ਸਰਕਾਰੀ ਅੱਤਵਾਦ ਵੀ ਬਰਦਾਸਤਯੋਗ ਨਹੀ। ਅਸੀਂ ਅਜਿਹੇ ਹਰ ਅਣਮਨੁੱਖੀ ਕਾਰੇ ਦੀ ਕਰੜੀ ਨਿੰਦਾਂ ਕਰਦੇ ਹਾਂ ਬੇਸੱਕ ਉਹ ਕਿਸੇ ਕੱਟੜਵਾਦੀ ਸੰਗਠਨ ਵੱਲੋਂ ਹੋਵੇ ਜਾਂ ਕਿਸੇ ਸਰਕਾਰੀ ਇਜੰਸੀ ਵੱਲੋਂ ਕਿਉਕਿ ਸਿੱਖ ਕੌਂਮ ਅਜਿਹੇ ਕਈ ਸਾਕੇ ਅਪਣੇ ਪਿੰਡੇ ਤੇ ਹੰਢਾ ਚੁੱਕੀ ਹੈ।
