ਬਰੱਸਲਜ਼ ਧਮਾਕਿਆਂ ਦੇ ਪੀੜਤਾਂ ਨਾਲ ਹਮਦਰਦੀ ਲਈ ਅੱਜ ਇਕੱਠ ਵਿੱਚ ਸਾਮਲ ਹੋਵੇਗਾ ਸਿੱਖ ਭਾਈਚਾਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਹਵਾਈ ਅੱਡੇ ਅਤੇ ਮਾਲਬੀਕ ਮੈਟਰੋ ਸਟੇਸ਼ਨ ਤੇ ਆਤਮਘਾਤੀ ਹਮਲਿਆਂ ਦੌਰਾਂਨ ਹੋਈ ਤਬਾਈ ਵਿਰੁੱਧ ਬੈਲਜ਼ੀਅਮ ਰਹਿੰਦੇ ਵੱਖ-ਵੱਖ ਮੁੱਲਕਾਂ ਅਤੇ ਧਰਮਾਂ ਦੇ ਲੋਕਾਂ ਵੱਲੋਂ ਬਰੱਸਲਜ਼ ਦੇ ਚੌਂਕ ਬਿਊਰਸਪਲੇਨ ਵਿੱਚ ਇਕੱਠੇ ਹੋ ਕੇ ਇਸ ਦਹਿਸਤਗਰਦ ਕਾਰਵਾਈ ਦਾ ਰੋਜਾਨਾਂ ਵਿਰੋਧ ਕਰਦਿਆਂ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਦਾਂ ਹੈ।
ਅੱਜ ਐਤਵਾਰ ਨੂੰ ਸਿੱਖ ਕੌਂਮ ਵੱਲੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਨੁੰਮਾਂਇਦਿਆਂ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਬੈਲਜ਼ੀਅਮ ਭਾਈਚਾਰੇ ਨਾਲ ਇਸ ਦੁੱਖ ਦੀ ਘੜੀ ਵਿਚ ਇੱਕਜੁਟਦਾ ਦਾ ਪ੍ਰਗਟਾਵਾ ਕੀਤਾ ਜਾਵੇਗਾ। 12 'ਤੋਂ 2 ਵਜੇ ਤੱਕ ਇੱਥੇ ਸਾਮਲ ਹੋਣ ਵਾਲੀ ਸੰਗਤ ਦੁਪਿਹਰ ਬਾਰਾਂ ਵਜੇ ਤੱਕ ਗੁਰਦਵਾਰਾ ਸਾਹਿਬ ਵਿਲਵੋਰਦੇ ਇਕੱਠੀ ਹੋ ਕੇ ਅੱਗੇ ਜਾਵੇਗੀ ਜਾਂ ਸਿੱਧੇ ਪਹੁੰਚਣ ਦੇ ਚਾਹਵਾਨ Beursplein, 1000 Brussel
ਸਿੱਖ ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਘਿਨਾਉਣੇ ਕਾਰਨਾਂਮੇ ਕਰਨ ਵਾਲਿਆਂ ਦਾ ਕੋਈ ਧਰਮ ਨਹੀ ਹੁੰਦਾਂ ਅਤੇ ਮਸੂਮਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ ਲੋਕ ਬੁਜਦਿਲ ਹੁੰਦੇ ਹਨ ਜੋ ਇਹਨਾਂ ਸਾਂਤਮਈ ਮੁਲਕਾਂ ਵਿੱਚ ਰਹਿਦੇ ਸਮੂਹ ਭਾਈਚਾਰਿਆਂ ਦੀ ਬਦਨਾਮੀ ਦਾ ਸਬੱਬ ਬਣਦੇ ਹਨ।