ਬਰੱਸਲਜ਼ ਵਿਖੇ ਘੱਲੂਘਾਰਾ ਦਿਵਸ 19 ਜੂਨ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ 'ਤੇ ਵਰਤਾਏ ਗਏ ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ ਸਮੂਹ ਸਿੱਖਾਂ ਨੂੰ ਯਾਦ ਕਰਨ ਹਿੱਤ 32ਵਾਂ ਘੱਲੂਘਾਰਾ ਦਿਵਸ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਕਰਵਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ ਸੁਕਰਵਾਰ 17 ਜੂਨ ਨੂੰ ਪ੍ਰਕਾਸ਼ ਹੋਣਗੇ ਤੇ ਭੋਗ 19 ਜੂਨ ਨੂੰ ਪਾਏ ਜਾਣਗੇ। ਭੋਗ ਉਪਰੰਤ ਦੇਸ-ਵਿਦੇਸ਼ 'ਤੋਂ ਆਏ ਪੰਥਕ ਆਗੂ ਸ਼ਹੀਦਾਂ ਨੁੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਹ ਮਹਾਨ ਸ਼ਹੀਦੀ ਸਮਾਗਮ ਦਲ ਖਾਲਸਾ, ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ) ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬੱਬਰ ਖਾਲਸਾ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ ਹੋਰਾਂ ਨੇ ਦੱਸਿਆ ਕਿ ਇਸ ਸਮਾਂਗਮ ਲਈ ਬਿਕਰਮਜੀਤ ਸਿੰਘ ਬਿੱਟੂ ਲੀਅਜ਼ ਅਤੇ ਬਖਤਾਵਰ ਸਿੰਘ ਬਾਜਵਾ ਹੋਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੈਲਜ਼ੀਅਮ ਭਰ ਦੀ ਸਿੱਖ ਸੰਗਤਾਂ ਨੂੰ ਹੁੰਮ ਹਮਾਂ ਕੇ ਪਹੁੰਚਣ ਦੀ ਬੇਨਤੀ ਹੈ ਜੀ ਤਾਂਕਿ ਪੰਥ ਅਤੇ ਗ੍ਰੰਥ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ।