ਕਮਲ ਨਾਥ ਦੀ ਨਿਯੁਕਤੀ ਹੋਵੇਗੀ ਕਾਂਗਰਸ ਦੇ ਕੱਫਣ ਵਿੱਚ ਆਖ਼ਰੀ ਕਿੱਲ: ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਕਾਂਗਰਸ ਹਾਈ ਕਮਾਂਡ ਵੱਲੋਂ ਸਿੱਖ ਕਤਲੇਆਂਮ ਦੇ ਦੋਸ਼ੀ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਏ ਜਾਣ ਤੇ ਜਿੱਥੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ Aੁੱਥੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ਇਸ ਨਿਯੁਕਤੀ ਨੂੰ ਸਿੱਖਾਂ ਦੇ ਅੱਲੇ ਜਖ਼ਮਾਂ ਤੇ ਲੂਣ ਛਿੜਕਣ ਬਰਾਬਰ ਸਮਝਿਆ ਹੈ। 
ਫਰਾਂਸ ਦੀ ਰਾਜਧਾਨੀ ਵਿੱਚ ਰਹਿ ਕੇ ਸਿੱਖ ਕੌਂਮ ਦੇ ਭਵਿੱਖ ਦੀ ਚਿੰਤਾਂ ਕਰਦੇ ਸਿੱਖ ਆਗੂ ਸ: ਕਰਮਜੀਤ ਸਿੰਘ ਪੈਡਰੋ ਨੇ ਕਿਹਾ ਹੈ ਕਿ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਲਈ ਜਿੰਮੇਬਾਰ ਕਮਲ ਨਾਥ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ਼ ਨਿਯੁਕਤ ਕਰਨਾਂ ਸਿੱਖ ਭਾਈਚਾਰੇ ਨੂੰ ਚਿੜਾਉਣ'ਤੋਂ ਵੱਧ ਕੁੱਝ ਵੀ ਨਹੀ ਹੈ। 
ਸਰਦਾਰ ਪੈਡਰੋ ਦਾ ਕਹਿਣਾ ਹੈ ਕਿ ਕਮਲ ਨਾਥ ਨੂੰ ਨਿਯੁਕਤ ਕਰਨ ਵਾਲੇ ਕਾਂਗਰਸ ਦੇ ਜਰਨਲ ਸਕੱਤਰ ਰਾਹੁਲ ਗਾਂਧੀ ਦੇ ਪਰਿਵਾਰਿਕ ਪਿਛੋਕੜ ਬਾਰੇ ਵੀ ਅਸੀਂ ਭਲੀਭਾਂਤ ਜਾਣੂ ਹਾਂ ਕਿਉਕਿ ਉਸਦੀ ਦਾਦੀ ਇੰਦਰਾ ਸਿੱਧੇ ਤੌਰ ਤੇ ਸਾਡੀ ਕੌਂਮ ਦੇ ਕਤਲੇਆਂਮ ਲਈ ਜਿੰਮੇਬਾਰ ਸੀ ਅਤੇ ਰਾਹੁਲ ਦਾ ਪਿਉ ਰਾਜੀਵ ਨਵੰਬਰ 1984 ਵਿੱਚ ਵਿਉਂਤਵੱਧ ਸਿੱਖ ਨਸਲਕੁਸ਼ੀ ਲਈ ਜਿੰਮੇਬਾਰ ਹੈ। ਇਸ ਕਰਕੇ ਗਾਂਧੀ ਪਰਿਵਾਰ Ḕਤੋਂ ਕਿਸੇ ਮੱਲਮ ਦੀ ਆਸ ਰੱਖਣੀ ਕਿਸੇ ਬੇਵਕੂਫੀ Ḕਤੋ ਵੱਧ ਕੁੱਝ ਵੀ ਨਹੀ ਹੈ। ਸ: ਪੈਡਰੋ ਨੇ ਜਾਰੀ ਬਿਆਨ ਵਿੱਚ ਵਿਦੇਸਾਂ ਵਿੱਚ ਨਗੂਣੇ ਅਹੁਦਿਆਂ ਲਈ ਤਰਲੋਮੱਛੀ ਹੋ ਰਹੇ ਸਿੱਖਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਵਿਚਲੇ ਛੋਟੇ-ਛੋਟੇ ਅਹੁਦਿਆਂ ਦੀ ਪ੍ਰਾਪਤੀ ਲਈ ਕੌਂਮ ਨਾਲ ਗਦਾਰੀ ਕਰਨ Ḕਤੋਂ ਗੁਰੇਜ ਕਰਨ ਵਰਨਾਂ ਉਹਨਾਂ ਦਾ ਨਾਂਮ ਵੀ ਡੋਗਰਿਆਂ ਦੀ ਸੂਚੀ ਵਿੱਚ ਹੀ ਸਾਮਲ ਹੋਵੇਗਾ। ਕਮਲ ਨਾਥ ਦੀ ਨਿਯੁਕਤੀ ਬਾਅਦ ਸਿੱਖ ਕੌਂਮ ਨਾਲ ਜਰਾ ਵੀ ਪਿਆਰ ਰੱਖਣ ਵਾਲੇ ਸਿੱਖਾਂ ਨੂੰ ਚਾਹੀਦਾਂ ਹੈ ਕਿ ਉਹ ਅਪਣੇ ਅਸਤੀਫੇ ਦੇ ਕੇ ਕਾਂਗਰਸ ਸਰਕਾਰ ਵੱਲੋਂ ਕੋਹ-ਕੋਹ ਮਾਰੇ ਗਏ ਅਪਣੇ ਭਰਾਵਾਂ, ਭੈਣਾ ਅਤੇ ਦੁੱਧ ਚੁੰਘਦੇ ਮਾਸੂਮਾਂ ਨੂੰ ਸਿਜਦਾ ਕਰਨ ਲਈ ਅੱਗੇ ਆਉਣ।