ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਵੱਲੋਂ ਖੇਡ ਮੇਲਾ 31 ਜੁਲਾਈ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਧਰਤੀ 'ਤੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਸ਼ੀਜਨ ਸੁਰੂ ਹੋ ਰਿਹਾ ਹੈ ਅਤੇ ਸਾਰੇ ਕਲੱਬਾਂ ਵੱਲੋਂ ਤਿਆਰੀਆਂ ਜੋਰਾਂ 'ਤੇ ਹਨ। 
ਬੈਲਜ਼ੀਅਮ ਦੀਆਂ ਦੋ ਖੇਡ ਕਲੱਬਾਂ ਨੇ ਕਬੱਡੀ ਨੂੰ ਹੋਰ ਬਿਹਤਰ ਬਣਾਉਣ ਅਤੇ ਖੇਡ ਪ੍ਰੇਮੀ ਦਰਸ਼ਕਾਂ ਲਈ ਵਧੀਆਂ ਸਹੂਲਤਾਂ ਨਾਲ ਲੈਸ ਖੇਡ ਮੇਲਾ ਪੇਸ਼ ਕਰਨ ਹਿੱਤ ਦੋ ਕਲੱਬਾਂ ਵਿੱਚ ਮੁਕੰਮਲ ਏਕਤਾ ਕਰਦਿਆਂ ਐਨ ਆਰ ਆਈ ਸਪੋਰਟਸ਼ ਕਲੱਬ ਅਤੇ ਚੜ੍ਹਦੀ ਕਲਾ ਸਪੋਰਟਸ਼ ਕਲੱਬ ਦਾ ਰਲੇਵਾਂ ਕਰਦਿਆਂ ਅਗਲੇ ਟੂਰਨਾਂਮੈਂਟ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਦੇ ਬੈਨਰ ਹੇਠ ਕਰਵਾਉਣ ਦਾ ਫੈਸਲਾ ਕੀਤਾ ਹੈ। ਕਲੱਬ ਦੇ ਪ੍ਰਧਾਨ ਹਰਮੀਤ ਸਿੰਘ ਸੰਧੂ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਉਹਨਾਂ ਦੱਸਿਆ ਕਿ 31 ਮਈ ਨੁੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਿੰਤਰੂਧਨ ਵਿਖੇ ਇੱਕ ਵਿਸਾਲ ਪਰਿਵਾਰਕ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਨਵੇਂ ਬੈਨਰ ਹੇਠ ਹੀ ਕਬੱਡੀ ਟੀਮ ਵੀ ਬਣਾਈ ਜਾਵੇਗੀ ਜੋ ਯੂਰਪ ਭਰ ਵਿੱਚ ਹੋਣ ਵਾਲੇ ਖੇਡ ਮੇਲਿਆਂ ਵਿੱਚ ਜੌਹਰ ਦਿਖਾਵੇਗੀ।