ਸਿੱਖ ਸੰਗਤਾਂ ਨੂੰ ਪਿੰਡ ਮੋਹੀ ਨਾਂ ਵੜਨ ਦੇਣ ਤੇ ਪੰਜਾਬ ਸਰਕਾਰ ਦੀ ਕਰੜੀ ਨਿੰਦਾਂ

ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੀਤਾ ਜਾਣਾ ਸੀ ਰੋਸ ਮਾਰਚ 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ, ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਾਂ ਕਰਨ ਦੇ ਰੋਸ ਵੱਜੋਂ ਕੱਲ ਇਤਿਹਾਸਿਕ ਗੁਰਦਵਾਰਾ ਛੱਲਾ ਸਾਹਿਬ ਪਿੰਡ ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਅਖੌਤੀ ਫਖ਼ਰ-ਏ-ਕੌਂਮ ਦੀ ਪੰਥਕ ਸਰਕਾਰ ਨੇ ਜੋਰ ਜਬਰ ਨਾਲ ਪੂਰੀ ਤਰਾਂ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕੁੱਝ ਬੱਸਾਂ ਅਤੇ ਗੱਡੀਆਂ ਦੇ ਕਾਫਲੇ ਮਿਥੇ ਪ੍ਰੋਗਰਾਮ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਕਰਨ ਵਿੱਚ ਸਫਲ ਹੋ ਗਏ। 
ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਹੋਰਾਂ ਵੱਲੋਂ ਕੁੱਝ ਸਿੱਖ ਨੌਜਵਾਨਾਂ ਨਾਲ ਮਿਲ ਕੇ ਕਰਵਾਏ ਜਾ ਰਹੇ ਇਸ ਰੋਸ ਮੁਜਾਹਰੇ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਬਹੁਤ ਸਾਰੇ ਪ੍ਰਬੰਧਕਾਂ ਅਤੇ ਸਿਰਕਤ ਕਰਨ ਵਾਲੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਰੋਸ ਮਾਰਚ ਦੀ ਆਰੰਭਤਾਂ ਮੌਕੇ ਅਰਦਾਸ ਕਰਨ ਲਈ ਵਿਸ਼ੇਸ਼ ਤੌਰ ਪਹੁੰਚ ਰਹੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ। ਭਾਈ ਭੂਰਾ ਮੁਤਾਬਕ ਤਕਰੀਬਨ ਤਿੰਨ ਹਜ਼ਾਰ ਦੀ ਗਿਣਤੀ ਵਿੱਚ ਪੁਲਿਸ ਨੇ ਪਿੰਡ ਚੁਫੇਰਿਉ ਘੇਰਿਆ ਹੋਇਆ ਸੀ ਤੇ ਕਰਫਿਊ ਵਰਗੇ ਹਾਲਾਤ ਸਨ। ਪਿੰਡ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਨਾਕਾਬੰਦੀ ਕਰ ਕੇ ਅਤੇ ਪੂਰੀ ਤਸੱਲੀ ਬਾਅਦ ਸਿਰਫ ਪਿੰਡ ਵਾਸੀਆਂ ਨੂੰ ਹੀ ਆਉਣ ਜਾਣ ਦੀ ਆਗਿਆ ਸੀ ਤੇ ਸਮਾਗਮ ਲਈ ਆਉਣ ਵਾਲੀਆਂ ਸੰਗਤਾਂ ਨੂੰ ਪਿੰਡੋਂ ਬਾਹਰ ਹੀ ਰੋਕ ਕੇ ਵਾਪਸ ਭੇਜਿਆ ਜਾ ਰਿਹਾ ਸੀ। ਇੱਥੋ ਤੱਕ ਕੇ ਦਿੱਲੀ Ḕਤੋਂ ਇਸ ਸਮਾਗਮ ਦੀ ਕਵਰੇਜ਼ ਕਰਨ ਪਹੁੰਚੇ ਅਕਾਲ ਚੈਨਲ ਦੇ ਭਾਈ ਤਜਿੰਦਰ ਸਿੰਘ ਨੂੰ ਵੀ ਪਿੰਡ ਵਿਚ ਨਹੀ ਜਾਣ ਦਿੱਤਾ ਤੇ ਦੁਬਾਰਾ ਕੋਸ਼ਿਸ਼ ਕਰਨ ਤੇ ਅੰਦਰ ਡੱਕਣ ਦੀ ਧਮਕੀ ਦਿੱਤੀ ਗਈ। ਇਸ ਸਮਾਗਮ ਸਬੰਧੀ ਗ੍ਰਿਫਤਾਰ ਕੀਤੇ ਆਗੂਆਂ ਵਿੱਚ ਭਾਈ ਵਡਾਲਾ, ਭਾਈ ਗੁਰਵਿੰਦਰ ਸਿੰਘ ਹੇੜੀਕੇ, ਭਾਈ ਬਗੀਚਾ ਸਿੰਘ ਵੜੈਚ, ਭਾਈ ਮਨਪ੍ਰੀਤ ਸਿੰਘ ਅਲੀਪੁਰ, ਸੁਖਪਾਲ ਸਿੰਘ ਫੁੱਲੇਵਾਲ, ਗੁਰਿੰਦਰ ਸਿੰਘ ਦੁੱਗਰੀ, ਹਰਵਿੰਦਰਜੀਤ ਸਿੰਘ ਮੋਹੀ, ਜਗਜੀਤ ਸਿੰਘ ਹੇੜੀਕੇ, ਗੁਰਸੇਵਕ ਸਿੰਘ ਧੂੜਕੋਟ, ਇੰਦਾ ਢਿਲ੍ਹੋਂ ਗਾਇਕ ਆਦਿ ਸਾਮਲ ਹਨ। ਭਾਈ ਮੱਖਣ ਸਿੰਘ ਦੇ ਕਵੀਸ਼ਰੀ ਜਥੇ ਅਤੇ ਰੋਜਾਨਾਂ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ ਵੀ ਪਿੰਡ ਮੋਹੀ/ਘੁਮਾਣ ਰਸਤੇ ਤੇ ਹੀ ਡੱਕੀ ਰੱਖਿਆ। ਅਮ੍ਰਿਤਪਾਲ ਸਿੰਘ ਜੋਧਪੁਰੀ ਸਮੇਤ ਕਈ ਆਗੂਆਂ ਦੇ ਘਰੀਂ ਛਾਪੇ ਮਾਰੇ ਗਏ ਜੋ ਬਾਹਰ ਹੋਣ ਕਾਰਨ ਗ੍ਰਿਫਤਾਰੀਆਂ Ḕਤੋ ਬਚੇ ਰਹੇ ਜਿਨ੍ਹਾਂ ਬਾਅਦ ਵਿੱਚ ਸਮਾਗਮ ਸਿਰੇ ਚੜਾਇਆ। ਇਸ ਸਾਰੇ ਘਟਨਾਂਕ੍ਰਮ ਸਬੰਧੀ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਭਾਈ ਜਗਦੀਸ਼ ਸਿੰਘ ਭੂਰਾ ਨੇ ਇਸ ਨੂੰ ਲੋਕਤੰਤਰ ਦਾ ਘਾਣ ਕਹਿੰਦਿਆਂ ਇਸ ਨੂੰ ਸਾਂਤਮਈ ਰੋਸ ਮਾਰਚ ਵੀ ਨਾਂ ਕਰਨ ਦੇਣਾ ਅਤੇ ਸਿੱਖ ਸੰਗਤ ਵਿੱਚ ਭੜਕਾਹਟ ਪੈਦਾ ਕਰਨ ਲਈ ਬਾਦਲ ਸਰਕਾਰ ਪੂਰੀ ਤਰਾਂ ਜਿੰਮੇਬਾਰ ਠਹਿਰਾਇਆ ਹੈ।
ਪੰਥਕ ਆਗੂਆਂ ਵੱਲੋਂ ਨਿਖੇਧੀ 
ਕੱਲ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਪੰਥਕ ਜਥੇਬੰਦੀਆਂ ਦੀ ਹੋਈ ਇੱਕ ਬੈਠਕ ਦੌਰਾਂਨ ਪੰਜਾਬ ਸਰਕਾਰ ਵੱਲੋਂ ਪਿੰਡ ਮੋਹੀ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਧੱਕੇਸ਼ਾਹੀ ਨਾਲ ਰੋਕਣ ਦੀ ਕਰੜੀ ਨਿੰਦਾਂ ਕਰਦਿਆਂ ਇਸ ਨੂੰ ਨਾਦਰਸ਼ਹੀ ਧੱਕੇ ਦਾ ਸਿਖਰ ਐਲਾਨਿਆ ਹੈ। 
ਯੂਰਪ ਦੌਰੇ ਤੇ ਆਏ ਦਲ ਖਾਲਸਾ ਦੇ ਨਵ-ਨਿਯੁਕਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾਂ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਬੀਰ ਸਿੰਘ ਪਧਿਆਣਾ ਜਰਮਨੀ, ਭਾਈ ਰਘੁਵੀਰ ਸਿੰਘ ਕੁਹਾੜ, ਭਾਈ