ਜੂਨ 84 ਦੇ ਸ਼ਹੀਦਾਂ ਨਮਿੱਤ ਬਰੱਸਲਜ਼ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ 38 ਗੁਰਧਾਮਾਂ 'ਤੇ ਵਰਤਾਏ ਗਏ ਅਣਮਨੁੱਖੀ ਕਹਿਰ ਦਾ ਸ਼ਿਕਾਰ ਹੋਏ ਸਮੂਹ ਸਿੱਖਾਂ ਨੂੰ ਯਾਦ ਕਰਨ ਹਿੱਤ 32ਵਾਂ ਘੱਲੂਘਾਰਾ ਦਿਵਸ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਕਰਵਾਇਆ ਗਿਆ। ਇਸ ਸਮੇਂ ਵਿਸ਼ੇਸ਼ 'ਤੌਰ 'ਤੇ ਪਹੁੰਚੇ ਭਾਈ ਕੁਲਵਿੰਦਰ ਸਿੰਘ ਕਥਾਵਾਚਕ ਨੇ ਕਥਾ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੇਸ-ਵਿਦੇਸ਼ 'ਤੋਂ ਆਏ ਪੰਥਕ ਆਗੂ ਨੇ ਸ਼ਹੀਦਾਂ ਨੁੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਯੁਕਤ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਹਾਦਰ ਸਿੰਘ ਰਾਹੋਂ ਨੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੁੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਵਿਦੇਸਾਂ ਵਿੱਚ ਵਸਦੇ ਸਿੱਖ ਵਧਾਈ ਦੇ ਪਾਤਰ ਹਨ ਜੋ ਅਪਣੇ ਅੱਤ ਦੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਕੌਂਮੀ ਸ਼ਹੀਦਾਂ ਨੂੰ ਯਾਦ ਕਰਨ ਹਿੱਤ ਅਜਿਹੇ ਸਮਾਗਮ ਕਰਵਾਉਦੇਂ ਹਨ। ਇਹ ਮਹਾਨ ਸ਼ਹੀਦੀ ਸਮਾਗਮ ਦਲ ਖਾਲਸਾ, ਬੱਬਰ ਖਾਲਸਾ ( ਸ਼ਹੀਦ ਤਲਵਿੰਦਰ ਸਿੰਘ ) ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਗਿਆ। ਦਲ ਖਾਲਸਾ ਆਗੂ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਪੰਥ ਅਤੇ ਗ੍ਰੰਥ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਬਾਬਾ ਜੁਗਿੰਦਰ ਸਿੰੰਘ, ਬਿਕਰਮਜੀਤ ਸਿੰਘ ਬਿੱਟੂ ਲੀਅਜ਼, ਸ: ਪ੍ਰਤਾਮ ਸਿੰਘ ਚੀਮਾਂ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਰੇਸ਼ਮ ਸਿੰਘ ਅਤੇ ਕੁਲਦੀਪ ਸਿੰਘ ਬੀਕਾ ਆਦਿ 'ਤੋਂ ਇਲਾਵਾ ਸਿੱਖ ਸੰਗਤਾਂ ਨੇ ਹਾਜਰੀਆਂ ਭਰੀਆਂ।