ਗੈਂਟ ਸਪੋਰਟਸ਼ ਕਲੱਬ ਬੈਲਜ਼ੀਅਮ ਦੀ ਸਥਾਪਨਾਂ

ਨਸ਼ੇ ਛੱਡੋ ਕੋਹੜ ਵੱਢੋ ਦੇ ਸਿਧਾਂਤ ਹੇਠ ਕਰਵਾਏ ਜਾਣਗੇਂ ਟੂਰਨਾਮੈਂਟ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਖੇਡ ਮੇਲਿਆਂ ਦਾ ਸ਼ੀਜਨ ਸੁਰੂ ਹੋਣ ਦੇ ਨਾਲ ਹੀ ਖੇਡ ਪ੍ਰਮੋਟਰਾਂ ਵਿੱਚ ਵੀ ਪ੍ਰਬੰਧਾਂ ਨੂੰ ਲੈ ਕੇ ਹਲਚਲ ਸੁਰੂ ਹੋ ਜਾਂਦੀ ਹੈ। ਬੈਲਜ਼ੀਅਮ ਵਿੱਚ ਇੱਕ ਨਵੇਂ ਖੇਡ ਕਲੱਬ ਦੀ ਸਥਾਪਨਾਂ ਹੋਈ ਹੈ ਜਿਸਦਾ ਨਾਂਮ ''ਗੈਂਟ ਸਪੋਰਟਸ਼ ਕਲੱਬ ਬੈਲਜ਼ੀਅਮ'' ਰੱਖਿਆ ਗਿਆ ਹੈ। ਇਸ ਨਵੇਂ ਕਲੱਬ ਵੱਲੋਂ ਯੂਰਪ ਦੇ ਸਥਾਨਕ ਵਸਿੰਦੇਂ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਇਥੇ ਵਸਦੇ ਨੌਜਵਾਨ ਵੀ ਅਪਣੀ ਕਲਾ ਦੇ ਜੌਹਰ ਦਿਖਾ ਸਕਣ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਗਰਮ ਆਗੂਆਂ ਕੇਵਲ ਸਿੰਘ ਬਾਜਵਾ ਉਰਫ ਕੇਬੀ ਅਤੇ ਬਖਸੀਸ਼ ਸਿੰਘ ਜੇਜੀ ਨੇ ਦੱਸਿਆ ਕਿ ਟੀਮ ਬਣ ਚੁੱਕੀ ਹੈ ਅਤੇ ਜਲਦੀ ਹੀ ਇਸਦਾ ਰਸਮੀ ਐਲਾਂਨ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਲੱਬ ਦੇ ਸਾਰੇ ਮੋਢੀ ਆਗੂ ਮੈਂਬਰ ਹੀ ਹੋਣਗੇ ਤੇ ਪ੍ਰਧਾਨ ਕੋਈ ਨਹੀ ਹੋਵੇਗਾ ਤਾਂ ਜੋ ਸਾਰੇ ਮੈਂਬਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾ ਸਕੇ। ਕਲੱਬ ਦੀ ਕਮੇਟੀ ਦਾ ਐਲਾਂਨ ਵੀ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਕੇਬੀ ਨੇ ਕਿਹਾ ਕਿ ਜਲਦੀ ਟੂਰਨਾਮੈਂਟ ਦੀ ਤਰੀਕ ਅਤੇ ਜਾਣਕਾਰੀ ਵੀ ਇਸ਼ਤਿਹਾਰ ਰਾਂਹੀ ਦੱਸੀ ਜਾਵੇਗੀ। ਖੇਡ ਮੇਲਾ ਗੈਂਟ ਜਾਂ ਐਂਟਵਰਪਨ ਸ਼ਹਿਰ ਵਿੱਚ ਕਰਵਾਇਆ ਜਾਵੇਗਾ ਤਾਂ ਜੋ ਇਹਨਾਂ ਸ਼ਹਿਰਾਂ ਵਿੱਚ ਵਸਦੇ ਪੰਜਾਬੀ ਵੀ ਖੇਡ ਮੇਲੇ ਦਾ ਅਨੰਦ ਮਾਣ ਸਕਣ।