ਸ: ਤਰਸੇਮ ਸਿੰਘ ਸ਼ੇਰਗਿੱਲ ਨੂੰ ਸਦਮਾ, ਮਾਤਾ ਜੀ ਸਵਰਗਵਾਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦੋ ਦਹਾਕਿਆਂ 'ਤੋਂ ਬੈਲਜ਼ੀਅਮ ਰਹਿ ਕੇ ਬਰੱਸਲਜ਼ ਵਿੱਚ ਅਪਣਾ ਕਾਰੋਬਾਰ ਕਰ ਰਹੇ Aੁੱਘੇ ਕਾਰੋਬਾਰੀ ਸ: ਤਰਸੇਮ ਸਿੰਘ ਸ਼ੇਰਗਿੱਲ ਹੋਰਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਜੀ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਂਨੀ ਸੰਸਾਰ 'ਤੋਂ ਕੂਚ ਕਰ ਗਏ। ਮਾਤਾ ਦਰਸਨ ਕੌਰ ਜੀ ਜੋ ਤਕਰੀਬਨ 85 ਸਾਲ ਦੇ ਸਨ ਪਿਛਲੇ ਕੁੱਝ ਅਰਸੇ 'ਤੋਂ ਬਿਮਾਰ ਚੱਲੇ ਆ ਰਹੇ ਸਨ। ਮਾਤਾ ਜੀ ਦੇ ਤਿੰਨ ਪੁੱਤਰ ਸੁਰਜੀਤ ਸਿੰਘ, ਉਕਾਰ ਸਿੰਘ ਅਤੇ ਤਰਸੇਮ ਸਿੰਘ ਸ਼ੇਰਗਿੱਲ ਬੈਲਜ਼ੀਅਮ ਰਹਿੰਦੇਂ ਹਨ ਜਿਨ੍ਹਾਂ ਨੇ ਅਤੇ ਅੱਗੋਂ ਮਾਤਾ ਜੀ ਦੇ ਪੋਤਿਆਂ-ਨੂੰਹਾਂ ਨੇ ਮਾਤਾ ਜੀ ਦੀ ਆਖਰੀ ਸਮੇਂ ਸੇਵਾ-ਸੰਭਾਲ ਦੀ ਕੋਈ ਕਸਰ ਬਾਕੀ ਨਹੀ ਛੱਡੀ ਪਰ ਗੁਰਬਾਣੀ ਦੇ ਮਹਾਂਵਾਕ "ਘੱਲੈ ਆਵੇ ਨਾਨਕਾ ਸੱਦੈ ਉਠਿ ਜਾਇ" ਅਨੁਸਾਰ ਉਹ ਐਤਵਾਰ ਨੂੰ ਉੱਤਰਾਖੰਡ ਵਿਖੇ ਸਵਰਗਵਾਸ ਹੋ ਗਏ।
ਪੱਤਰਕਾਰ ਭਾਈਚਾਰੇ ਵੱਲੋਂ ਅਫਸੋਸ ਦਾ ਪ੍ਰਗਟਾਵਾ
ਸ਼ੇਰਗਿੱਲ ਭਰਾਵਾਂ ਦੇ ਮਾਤਾ ਦਰਸਨ ਕੌਰ ਜੀ ਦੇ ਸਦੀਵੀ ਵਿਛੋੜੇ ਤੇ ਪੰਜਾਬੀ ਪੱਤਰਕਾਰ ਭਾਈਚਾਰੇ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਵਸਦੇ ਪਰਿਵਾਰ ਨੂੰ ਗੁਰੂ ਦਾ ਭਾਣਾ ਮੰਨਣ ਦਾ ਬਲ ਬਖਸ਼ਣ। ਅਫਸੋਸ ਕਰਨ ਵਾਲਿਆਂ ਵਿੱਚ ਸ: ਅਮਰਜੀਤ ਸਿੰਘ ਭੋਗਲ, ਸ: ਹਰਚਰਨ ਸਿੰਘ ਢਿੱਲ੍ਹੋਂ, ਬਲਵਿੰਦਰ ਸਿੰਘ ਖੱਖ, ਮਨਦੀਪ ਖੁਰਮੀ ਹਿੰਮਤਪੁਰਾ ਲੰਡਨ, ਪ੍ਰਗਟ ਸਿੰਘ ਜੋਧਪੁਰੀ, ਹਰਜੀਤ ਸਿੰਘ ਨੰਦੜਾ ਅਤੇ ਧਰਮਿੰਦਰ ਸਿੰਘ ਸਿੱਧੂ ਸਾਮਲ ਹਨ।