ਬੱਬਰ ਖਾਲਸਾ ਵੱਲੋਂ ਕੁਰਾਨ ਸ਼ਰੀਫ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਿੰਦਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਭਗਤਾ ਭਾਈਕਾ ਵਿਖੇ ਗੁਰਬਾਣੀ ਦੀ ਬੇਅਦਬੀ ਅਤੇ ਮੁਸਲਮਾਨ ਭਾਈਚਾਰੇ ਦੇ ਗੜ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ ਇਸ ਕਰਕੇ ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਹਿੰਦੂਸੈਤਾਂਨ 'ਤੋਂ ਅਜ਼ਾਦੀ ਲਈ ਹੰਭਲਾ ਮਾਰਨਾ ਚਾਹੀਦਾਂ ਹੈ ਤਾਂ ਹੋ ਜੋ ਘੱਟ ਗਿਣਤੀਆਂ ਦੇ ਧਾਰਮਿਕ ਗ੍ਰੰਥ ਅਤੇ ਪਰੰਪਰਾਵਾਂ ਨੂੰ ਜਿੰਦਾਂ ਰੱਖਿਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਹੋਰਾਂ ਆਖਿਆ ਬਹੁਗਿਣਤੀ ਦੀ ਅਗਵਾਹੀ ਕਰ ਰਹੀਆਂ ਤਾਕਤਾਂ ਘੱਟਗਿਣਤੀਆਂ ਨੂੰ ਜਲੀਲ ਕਰ ਹਿੱਤ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰ ਘਿਨਾਉਣਾ ਅਪਰਾਧ ਕਰ ਰਹੀਆਂ ਹਨ। ਜਥੇਦਾਰ ਰੇਸ਼ਮ ਸਿੰਘ ਹੋਰਾਂ ਜਾਰੀ ਬਿਆਨ ਵਿੱਚ ਕਿਹਾ ਕਿ ਬੇਅਦਬੀ ਦੀ ਇਹ ਘਟਨਾਵਾਂ ਬੇਹੱਦ ਨਿੰਦਣਯੋਗ ਹਨ ਪਰ ਅਜਿਹੀਆਂ ਕਾਰਵਾਈਆਂ ਨੂੰ ਪੂਰੀ ਤਰਾਂ ਠੱਲਣ ਦਾ ਇੱਕੋ-ਇੱਕ ਰਾਹ ਹੈ ਭਾਰਤੀ ਹੁਕਮਰਾਨਾਂ 'ਤੋਂ ਪੂਰੀ ਤਰਾਂ ਅਜ਼ਾਦ ਹੋਣਾ ਜਿਨ੍ਹਾਂ ਚਿਰ ਘੱਟਗਿਣਤੀਆਂ ਭਾਰਤੀ ਜਾਲਮਾਂ 'ਤੋਂ ਅਜ਼ਾਦ ਨਹੀ ਹੋ ਜਾਂਦੀਆਂ ਉਨ੍ਹਾਂ ਚਿਰ ਅਜਿਹੀਆਂ ਦੁਖਦਾਈ ਘਟਨਾਵਾਂ ਦਾ ਵਾਪਰਨਾਂ ਸੁਭਾਵਕ ਹੈ।