ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਵਿਉਤਵੱਧ: ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਭਗਤਾ ਭਾਈਕਾ ਵਿਖੇ ਗੁਰਬਾਣੀ ਦੀ ਬੇਅਦਬੀ ਅਤੇ ਮੁਸਲਮਾਨ ਭਾਈਚਾਰੇ ਦੇ ਗੜ੍ਹ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਵਿਉਤਵੱਧ ਤਰੀਕੇ ਨਾਲ ਕਰਵਾਈਆਂ ਗਈਆਂ ਹਨ ਤਾਂ ਜੋ ਘੱਟ ਗਿਣਤੀਆਂ ਨੂੰ ਜਲੀਲ ਕੀਤਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫਰਾਂਸ 'ਤੋਂ ਸਿੱਖ ਆਗੂ ਸ ਕਰਮਜੀਤ ਸਿੰਘ ਪੈਡਰੋ ਹੋਰਾਂ ਨੇ ਆਖਿਆ ਬਹੁਗਿਣਤੀ ਨੂੰ ਖੁਸ਼ ਰੱਖਣ ਹਿੱਤ ਫਿਰਕੂ ਤਾਕਤਾਂ ਘੱਟਗਿਣਤੀਆਂ ਨੂੰ ਜਲੀਲ ਕਰਨ ਹਿੱਤ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਘਿਨਾਉਣਾ ਅਪਰਾਧ ਕਰ ਰਹੀਆਂ ਹਨ। ਸ ਪੈਡਰੋ ਹੋਰਾਂ ਜਾਰੀ ਬਿਆਨ ਵਿੱਚ ਕਿਹਾ ਕਿ ਬੇਅਦਬੀ ਦੀਆਂ ਇਹ ਘਟਨਾਵਾਂ ਬੇਹੱਦ ਨਿੰਦਣਯੋਗ ਹਨ ਪਰ ਅਜਿਹੀਆਂ ਕਾਰਵਾਈਆਂ ਨੂੰ ਪੂਰੀ ਤਰਾਂ ਠੱਲਣ ਦਾ ਇੱਕੋ-ਇੱਕ ਰਾਹ ਹੈ ਭਾਰਤੀ ਹੁਕਮਰਾਨਾਂ 'ਤੋਂ ਪੂਰੀ ਤਰਾਂ ਅਜ਼ਾਦ ਹੋਣਾ ਇਸ ਕਰਕੇ ਸਮੂਹ ਘੱਟਗਿਤੀਆਂ ਨੂੰ ਇਕੱਠੇ ਹੋ ਕੇ ਮੰਨੂੰਵਾਦੀ ਤਾਕਤਾਂ ਖਿਲਾਫ ਜੋਰਦਾਰ ਸੰਘਰਸ਼ ਕਰਨਾ ਚਾਹੀਦਾਂ ਹੈ। ਪੈਡਰੋ ਨੇ ਕਿਹਾ ਕਿ ਪੂਰੀ ਸਿੱਖ ਕੌਂਮ ਇਸ ਦੁੱਖ ਦੀ ਘੜੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਖੜੀ ਹੈ।