ਸਰਬੱਤ ਖਾਲਸਾ ਨੂੰ ਕਾਮਯਾਬ ਬਣਾਉਣ ਲਈ ਸਮੁੱਚੀ ਕੌਂਮ ਕਰੇ ਸਮੂਲੀਅਤ: ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੰਥਕ ਏਕਤਾ ਲਈ ਪੰਜ ਸਿੰਘ ਸਹਿਬਾਨ ਅਤੇ ਜਥੇਦਾਰ ਸਹਿਬਾਨਾਂ ਦੀ ਅਗਵਾਹੀ ਵਿੱਚ ਕਰਵਾਏ ਜਾ ਰਹੇ ਸਰਬੱਤ ਖਾਲਸਾ ਦੀ ਕਾਮਯਾਬੀ ਲਈ ਸਮੁੱਚੀ ਕੌਂਮ ਨੂੰ ਸਮੂਲੀਅਤ ਕਰ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਜਿਸ ਦਿਨ 'ਤੋਂ ਭਾਈ ਸਾਹਿਬ ਦੀ ਸਰਬੱਤ ਖਾਲਸਾ ਬਾਰੇ ਚਿੱਠੀ ਆਈ ਹੈ ਅਸੀਂ ਉਸ ਦਿਨ 'ਤੋਂ ਹੀ ਜਮੀਨੀ ਪੱਧਰ ਤੇ ਸਰਬੱਤ ਖਾਲਸਾ ਦੀ ਚੜ੍ਹਦੀ ਕਲਾ ਲਈ ਸਰਗਰਮ ਹਾਂ ਨਾਂ ਕਿ ਸਿਰਫ ਮੀਡੀਆ ਵਿੱਚ ਬਿਆਨਬਾਜ਼ੀ ਰਾਂਹੀ। ਜਥੇਦਾਰ ਹੋਰਾਂ ਕਿ ਉਹ ਪਿਛਲੇ ਇੱਕੀ ਸਾਲਾਂ 'ਤੋਂ ਭਾਈ ਸਾਹਿਬ ਦੀ ਪੰਥਕ ਸੋਚ ਨਾਲ ਖੜ੍ਹੇ ਹਨ ਤੇ ਖੜ੍ਹੇ ਰਹਿਣਗੇਂ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਂਹੀ ਵਿੰਗੇਂ-ਟੇਢੇ ਢੰਗਾਂ ਨਾਲ ਭਾਈ ਹਵਾਰਾ ਦੇ ਸਾਥੀਆਂ 'ਤੋਂ ਉਹਨਾਂ ਦੇ ਸਟੈਂਡ ਬਾਰੇ ਪੁੱਛਿਆ ਜਾ ਰਿਹਾ ਸੀ ਇਸ ਕਰਕੇ ਇਹ ਦੱਸਣਾ ਜਰੂਰੀ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਤੇ ਫੁੱਲ ਚੜ੍ਹਾਉਦੇਂ ਹੋਏ ਸਰਬੱਤ ਖਾਲਸਾ ਦੀ ਕਾਮਯਾਬੀ ਲਈ ਬਣਦੀ ਸੇਵਾ ਨਿਭਾ ਰਹੇਂ ਹਾਂ ਤੇ ਹਰ ਮਾਈ-ਭਾਈ ਨੂੰ ਚਾਹੀਦਾਂ ਹੈ ਕਿ ਉਹ ਅਪਣੇ ਵਿੱਤ ਅਨੁਸਾਰ ਜਥੇਦਾਰ ਹਵਾਰਾ ਹੋਰਾਂ ਦੀ ਪੰਥਕ ਏਕਤਾ ਦੀ ਇੱਛਾ ਪੂਰੀ ਕਰਨ ਲਈ ਸਹਿਯੋਗ ਦੇਵੇ।