ਦੋ ਪੰਜਾਬਣ ਬੱਚੀਆਂ ਦੀ ਕਰੜੀ ਮਿਹਨਤ ਨੇ ਉੱਚਾ ਕੀਤਾ ਪਰਿਵਾਰ ਦਾ ਨਾਂਮ

ਕਾਹਲੋਂ ਭੈਣਾਂ ਨੇ ਇੱਕੋ ਟੂਰਨਾਂਮੈਂਟ ਵਿੱਚ ਜਿੱਤੇ ਸੋਨੇ ਅਤੇ ਕਾਂਸੀ ਦੇ ਦੋ ਤਗਮੇਂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 21ਵੀਂ ਸਦੀ ਵਿੱਚ ਵੀ ਜਿੱਥੇ ਸਾਡੇ ਕੁੱਝ ਲੋਕ ਕੁੜੀਆਂ ਦੇ ਜੰਮਣ ਨੂੰ ਅਪਸ਼ਗਨ ਸਮਝਦੇ ਹਨ ਅਤੇ ਕੁੱਖ ਵਿੱਚ ਕਤਲ ਕੀਤੀਆਂ ਅਨੇਕਾਂ ਬੱਚੀਆਂ ਕਾਰਨ ਅਸੀਂ ਲੋਕ ਕੁੜੀਮਾਰਾਂ ਦਾ ਕਲੰਕ ਲਵਾ ਚੁੱਕੇ ਹਾਂ Aੁੱਥੇ ਹੀ ਕੁੱਝ ਅਜਿਹੀਆਂ ਬੱਚੀਆਂ ਵੀ ਹਨ ਜਿੰਨ੍ਹਾਂ ਦੀ ਮਿਹਨਤ ਕਾਰਨ ਪ੍ਰਾਪਤ ਕੀਤੇ ਰੁਤਬੇ ਨੂੰ ਦੇਖਕੇ ਫਿਰ ਸਾਡੇ ਹੀ ਲੋਕ ਕਲਪਨਾਂ ਕਰਦੇ ਹਨ ਕਿ ਕਾਸ਼ ਇਹ ਬੱਚੀ ਮੇਰੇ ਘਰ ਜੰਮਦੀ। ਕੁੜੀਆਂ ਨੂੰ ਮੁੰਡਿਆਂ ਬਰਾਬਰ ਸਨਮਾਂਨ ਦੇਣ ਵਾਲੇ ਲੋਕਾਂ ਦੀ ਦਾਦ ਲਈ ਕਾਹਲੋਂ ਪਰਿਵਾਰ ਦੀਆਂ ਇਹ ਦੋ ਬੱਚੀਆਂ ਇੱਕ ਜਿਊਦੀਂ ਜਾਗਦੀ ਮਿਸਾਲ ਹਨ।
ਸ: ਤਰਲੋਚਨ ਸਿੰਘ ਕਾਹਲੋਂ ਦੀਆਂ ਦੋ ਧੀਆਂ ਨੇ ਕਰਾਟਿਆਂ ਦੀ ਦੁਨੀਆਂ ਵਿੱਚ ਇੱਕ ਇੱਕ ਵੱਖਰੀ ਪਹਿਚਾਣ ਸਥਾਪਤ ਕਰ ਲਈ ਹੈ। ਪਿਛਲੇ ਦਿਨੀ ਜਰਮਨੀ ਦੇ ਸ਼ਹਿਰ ਬੇਰਗੀਸ ਗਲੱਡਬਾਗ ਵਿੱਚ ਹੋਏ ਕਰਾਟਿਆਂ ਦੇ ਇੱਕ ਅੰਤਰਰਾਸਟਰੀ ਸੋਟੋਕਨ ਕੱਪ ਵਿੱਚ ਸਾਮਲ ਸੈਂਕੜੇ ਖਿਡਾਰੀਆਂ ਵਿੱਚੋਂ ਸਿੱਖਰਲੇ ਤਿੰਨਾਂ ਵਿੱਚ ਸਾਮਲ ਹੋ ਕੇ ਇਹਨਾਂ ਧੀਆਂ ਨੇ ਕਾਹਲੋਂ ਪਰਿਵਾਰ ਜਾਂ ਪੰਜਾਬ ਜਾਂ ਭਾਰਤ ਹੀ ਨਹੀ ਸਗੋਂ ਜਰਮਨ ਦੇਸ਼ ਦਾ ਵੀ ਮਾਣ ਵੀ ਵਧਾਇਆ ਹੈ। 
ਇਸ ਟੂਰਨਾਂਮੈਂਟ ਵਿੱਚ ਕਾਹਲੋਂ ਪਰਿਵਾਰ ਦੀਆਂ ਦੋਨਾਂ ਲਾਡਲੀਆਂ ਨੇ ਖੁੱਲ੍ਹੇ ਭਾਰ ਵਰਗ ਵਿੱਚ ਹਿੱਸਾ ਲਿਆ ਜਦਕਿ ਛੋਟੀ ਅਮਨ ਅਜੇ 17 ਸਾਲ ਦੀ ਹੀ ਹੈ ਤੇ ਬਾਕੀ ਖਿਡਾਰਨਾਂ 21 ਸਾਲਾਂ 'ਤੋਂ ਉੱਪਰ ਸਨ। ਮੁਕਾਬਲਿਆਂ ਸਮੇਂ ਅਨੀਤ ਨੂੰ ਬੀ ਗਰੁੱਪ ਵਿੱਚ ਅਤੇ ਅਮਨ ਨੂੰ ਗਰੁੱਪ ਏ ਵਿੱਚ ਪਾਇਆ ਗਿਆ। ਅਮਨ ਨੇ ਏ ਗਰੁੱਪ ਦੀਆਂ 4 ਫਾਈਟਾਂ ਜਿੱਤ ਲਈਆਂ ਪਰ ਪੰਜਵੀਂ ਵਿੱਚ ਉਹ ਤੁਰਕੀ ਦੀ ਸੁਪਰ ਸਟਾਰ ਖਿਡਾਰਨ ਨਾਲ 4-4 ਨੰਬਰਾਂ ਨਾਲ ਬਰਾਬਰ ਰਹੀ। ਗਰੁੱਪ ਬੀ ਵਿੱਚੋਂ ਅਨੀਤ ਕਾਹਲੋਂ ਨੇ ਕਰੜੀ ਜੱਦੋਜਹਿਦ ਬਾਅਦ ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ ਤੇ ਜਰਮਨ ਕਰਾਟੇ ਫੈਡਰੇਸ਼ਨ ਨਹੀ ਸੀ ਚਾਹੁੰਦੀ ਕਿ ਦੋਨੋਂ ਭੈਣਾ ਫਾਈਨਲ ਵਿੱਚ ਭਿੜਨ ਇਸ ਕਰਕੇ ਏ ਗਰੁੱਪ ਵਿੱਚੋਂ ਅਮਨ ਦੇ ਮੁਕਾਬਲੇ ਤੁਰਕੀ ਦੀ ਖਿਡਾਰਨ ਨੂੰ ਇੱਕ ਨੰਬਰ ਜਿਆਦਾ ਦਿੰਦਿਆਂ ਜੇੱਤੂ ਕਰਾਰ ਦੇ ਦਿੱਤਾ ਗਿਆ। ਅਮਨ ਕਾਹਲੋਂ ਨੇ ਅਗਲੀ ਫਾਈਟ ਜਿੱਤਕੇ ਕਾਂਸੀ ਦਾ ਤਗਮਾਂ ਹਾਸਲ ਕੀਤਾ।
ਅਮਨ ਕਾਹਲੋਂ ਨੂੰ ਪਛਾੜ ਕੇ ਫਾਈਨਲ ਪਹੁੱੰਚੀ ਤੁਰਕੀ ਦੀ ਚੋਟੀ ਦੀ ਖਿਡਾਰਨ ਦਿਲਾਰਾ ਸਿਆਗਨ ਦਾ ਸਾਹਮਣਾ ਫਿਰ ਕਾਹਲੋਂ ਪਰਿਵਾਰ ਦੀ ਹੀ ਵੱਡੀ ਧੀ ਅਨੀਤ ਨਾਲ ਹੋਇਆ। ਮੈਚ ਦੇ ਸੁਰੂਆਤ ਸਮੇਂ ਅਨੀਤ 'ਤੇ 4-0 ਅੰਕ ਬਣਾ ਕੇ ਦਿਲਾਰਾ ਸੋਨੇ ਦੇ ਕੱਪ ਵੱਲ ਵਧ ਰਹੀ ਸੀ ਪਰ ਅਚਾਨਕ ਅਨੀਤ ਵੱਲੋਂ ਕੀਤੇ ਚੀਤੇ ਵਰਗੀ ਫੁਰਤੀ ਵਰਗੇ ਵਾਰਾਂ ਨਾਲ ਦਿਲਾਰਾ ਨੂੰ 7-4 ਨਾਲ ਹਾਰ ਕੇ ਚਾਂਦੀ ਦੇ ਤਗਮੇਂ ਨਾਲ ਹੀ ਸਬਰ ਕਰਨਾ ਪਿਆ। ਅਨੀਤ ਕਾਹਲੋਂ ਨੇ ਜਿੱਥੇ ਇਹ ਕੱਪ ਜਿੱਤਿਆ Aੁੱਥੇ ਬੁਲਗਾਰੀਆਂ ਵਿੱਚ ਹੋ ਰਹੇ ਕਰਾਟਿਆਂ ਦੇ ਯੂਰੋਕੱਪ ਲਈ ਕੁਆਲੀਫਾਈ ਵੀ ਕਰ ਲਿਆ। ਯੁਨੀਵਰਸਿਟੀ ਦੀ ਪੜਾਈ ਕਾਰਨ ਅਨੀਤ ਕਈ ਮੁਕਾਬਲਿਆਂ ਵਿੱਚ ਬੇਸੱਕ ਹਿੱਸਾ ਨਹੀ ਸੀ ਲੈ ਸਕੀ ਪਰ ਕਾਹਲੋਂ ਪਰਿਵਾਰ ਦੀਆਂ ਇਹ ਦੋਨੋਂ ਧੀਆਂ ਨੇ ਕਰਾਟਿਆਂ ਦੀ ਦੁਨੀਆਂ ਵਿੱਚ ਵਿਸ਼ਵ ਪੱਧਰ ਤੇ ਇੱਕ ਵੱਖਰਾ ਮੁਕਾਮ ਹਾਸਲ ਕਰ ਚੁੱਕੀਆਂ ਹਨ। ਕਾਹਲੋਂ ਪਰਿਵਾਰ ਦੀਆਂ ਇਹਨਾਂ ਦੋਨਾਂ ਭੈਣਾਂ ਦਾ ਇਕਲੌਤਾ ਭਰਾ ਅਮ੍ਰਿਤ ਕਾਹਲੋਂ ਵੀ ਕਾਮਯਾਬੀਆਂ ਦੇ ਝੰਢੇ ਗੱਡਦਾ ਹੋਇਆ ਜਰਮਨ ਓਪਨ2016 ਪੀਰੀਮੀਅਰ ਲੀਗ ਵਿੱਚ ਖੁੱਲ੍ਹੇ ਭਾਰ ਵਰਗ ਦੇ ਅੰਤਰਰਾਸਟਰੀ ਖਿਡਾਰੀਆਂ ਨੂੰ ਜਿੱਤਕੇ ਛੋਟੀ ਉਮਰੇ ਅਪਣੇ ਖੇਡ ਦਾ ਲੋਹਾ ਮੰਨਵਾਉਦਾਂ ਹੋਇਆ ਵਰਲਡ ਕੱਪ ਅਤੇ ਬੁਲਗਾਰੀਆ ਵਿੱਚ ਹੋਣ ਵਾਲੇ ਯੂਰੋਕੱਪ 2017 ਵਾਸਤੇ ਚੁਣਿਆ ਜਾ ਚੁੱਕਾ ਹੈ। ਕਾਹਲੋਂ ਪਰਿਵਾਰ ਦੀ ਸ਼ਖਤ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ ਪਰਿਵਾਰ ਦੇ ਤਿੰਨੋਂ ਬੱਚੇ ਜਰਮਨ ਦੀ ਨੈਸ਼ਨਲ ਟੀਮ ਦੇ ਖਿਡਾਰੀ ਹਨ। ਤਿੰਨੋਂ ਬੱਚਿਆਂ ਦੀਆਂ ਕਾਮਯਾਬੀਆਂ ਬਾਅਦ ਸਰਦਾਰ ਤਰਲੋਚਨ ਸਿੰਘ ਅਤੇ ਸਰਦਾਰਨੀ ਰਾਜਬੀਰ ਕੌਰ ਕਾਹਲੋਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਪਰ ਪਰਿਵਾਰ ਅਪਣੇ ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ਨੂੰ ਵਾਹਿਗੁਰੂ ਦੀ ਦੇਣ ਕਹਿੰਦਾਂ ਹੋਇਆ ਅਰਦਾਸ ਕਰਦਾ ਹੈ ਕਿ ਸਾਡੇ ਬੱਚਿਆਂ ਵਾਂਗ ਸਾਡੇ ਭਾਈਚਾਰੇ ਦੇ ਹੋਰ ਬੱਚੇ ਵੀ ਅਪਣੇ ਮਾਂ-ਪਿਉ ਅਤੇ ੰਿਸੱਖ ਭਾਈਚਾਰੇ ਦਾ ਨਾਂਮ ਚਮਕਾਉਣ ਲਈ ਅੱਗੇ ਆਉਣ।