ਨਾਵਲਕਾਰ ਜੱਗੀ ਕੁੱਸਾ ਵੱਲੋਂ ਲਿਖੀ ਵੱਡੇ ਬੱਜਟ ਦੀ ਫ਼ਿਲਮ “ਜਪਜੀ“ ਦੀ ਸ਼ੂਟਿੰਗ ਜਲਦੀ

ਨਿਹਾਲ ਸਿੰਘ ਵਾਲਾ (ਵਰਿੰਦਰ ਖੁਰਮੀ) “ਪੁਰਜਾ ਪੁਰਜਾ ਕਟਿ ਮਰੈ“ ਅਤੇ “ਸੱਜਰੀ ਪੈੜ ਦਾ ਰੇਤਾ“ ਵਰਗੇ ਬਹੁ-ਚਰਚਿਤ ਨਾਵਲ ਲਿਖ ਕੇ ਸੰਸਾਰ ਭਰ ਵਿਚ ਧੁੰਮਾਂ ਪਾਉਣ ਵਾਲ਼ਾ ਨਾਵਲਕਾਰ ਹੁਣ ਫ਼ਿਲਮਾਂ ਵੱਲ ਨੂੰ ਮੁੜਿਆ ਹੈ। ਵੈਸੇ ਜੱਗੀ ਕੁੱਸਾ “ਸਾਡਾ ਹੱਕ“ ਫ਼ਿਲਮ ਦੇ ਡਾਇਲਾਗ ਲਿਖ ਕੇ ਪਹਿਲਾਂ ਵੀ ਕਾਫ਼ੀ ਚਰਚਾ ਵਿਚ ਰਿਹਾ ਹੈ। 
ਪ੍ਰੈੱਸ ਮਿਲ਼ਣੀ ਦੌਰਾਨ ਜੱਗੀ ਕੁੱਸਾ ਨੇ ਦੱਸਿਆ ਕਿ “ਜਪਜੀ“ ਨਾਮ ਦੀ ਵੱਡੇ ਬੱਜਟ ਵਾਲ਼ੀ ਪੰਜਾਬੀ ਫ਼ਿਲਮ ਜਲਦੀ ਦਰਸ਼ਕਾਂ ਦੀ ਕਚਿਹਰੀ ਵਿਚ ਹਾਜ਼ਰ ਕੀਤੀ ਜਾਵੇਗੀ। ਇਸ ਫ਼ਿਲਮ ਵਿਚ ਐਮੀ ਵਿਰਕ, ਸਰਦਾਰ ਸੋਹੀ, ਅਨੀਤਾ ਮੀਤ, ਮਲਕੀਤ ਰੌਣੀ, ਬੀਨੂੰ ਢਿੱਲੋਂ, ਬੀ ਐੱਨ ਸ਼ਰਮਾ, ਤਰਸੇਮ ਜੱਸਲ਼, ਮਨਿੰਦਰ ਮੋਗਾ ਅਤੇ ਬੂਟਾ ਬਰਾੜ ਜਿਹੇ ਕਲਾਕਾਰ ਆਪਣੀ ਅਦਾਕਾਰੀ ਨਾਲ਼ ਦਰਸ਼ਕਾਂ ਦਾ ਮਨ ਮੋਹਣਗੇ। ਜੇ ਡਾਇਮੰਡ ਫ਼ਿਲਮ ਪ੍ਰੋਡਕਸ਼ਨ ਅਧੀਨ ਆ ਰਹੀ ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਕੈਨੇਡਾ ਵਾਸੀ ਜਗਮਨਦੀਪ ਸਿੰਘ ਸਮਰਾ ਹਨ। ਇਸ ਫ਼ਿਲਮ ਦੇ ਪ੍ਰੋਡਕਸ਼ਨ ਮੈਨੇਜਰ ਲਵਕੇਸ਼ ਮੁੰਜਾਲ ਹਨ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ• ਦੇ ਆਸ ਪਾਸ ਦੇ ਇਲਾਕੇ ਵਿਚ ਕੀਤੀ ਜਾਵੇਗੀ। 
ਇਹ ਫ਼ਿਲਮ ਪੇਂਡੂ ਜਨ-ਜੀਵਨ ਨਾਲ਼ ਸਬੰਧਿਤ ਹੋਣ ਦੇ ਨਾਲ਼ ਮਰਦ ਪ੍ਰਧਾਨ ਸਮਾਜ ਉਪਰ ਕਰਾਰੀਆਂ ਚੋਟਾਂ ਕਰਦੀ, ਔਰਤ ਦੀ ਤ੍ਰਾਸਦੀ ਦੀ ਬਾਤ ਪਾਵੇਗੀ। ਇਸ ਤੋਂ ਇਲਾਵਾ ਕੁੜੀ ਮਾਰ ਿਬਰਤੀ, ਦਾਜ ਦੀ ਲਾਹਣਤ, ਰਾਜਨੀਤਕ ਵਿਸ਼ਿਆਂ ਦੀ ਗੱਲ ਵੀ ਕਰੇਗੀ। ਪ੍ਰੈੱਸ ਕਾਨਫ਼ਰੰਸ ਦੌਰਾਨ ਜੱਗੀ ਕੁੱਸਾ ਨਾਲ਼ ਮਨਿੰਦਰ ਮੋਗਾ ਅਤੇ ਪ੍ਰੋਡਕਸ਼ਨ ਮੈਨੇਜਰ ਲਵਕੇਸ਼ ਮੁੰਜਾਲ ਵੀ ਹਾਜ਼ਰ ਸਨ।