ਸਰਬੱਤ ਖਾਲਸਾ ਨੂੰ ਰੋਕਣਾ ਬਾਦਲ ਦੇ ਕੱਫਣ ਵਿੱਚ ਹੋਵੇਗਾ ਆਖਰੀ ਕਿੱਲ: ਬੱਬਰ ਖਾਲਸਾ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ 8 ਦਸੰਬਰ ਨੂੰ ਸੱਦੇ ਗਏ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਬਾਦਲ ਸਰਕਾਰ ਵੱਲੋਂ ਅਪਣਾਏ ਜਾ ਰਹੇ ਮਾਪਦੰਡਾਂ ਦੀ ਨਿਖੇਧੀ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਹਰਜੋਤ ਸਿੰਘ, ਭਾਈ ਅਵਤਾਰ ਸਿੰਘ ਬੱਬਰ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਹੋਰਾਂ ਨੇ ਆਖਿਆ ਕਿ ਬਾਦਲ ਵਿੱਚ ਬਾਬਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਅਤੇ ਉਸ ਵੱਲੋਂ ਸਰਬੱਤ ਖਾਲਸਾ ਦੀ ਮਹਾਨ ਪ੍ਰੰਪਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਾਦਲ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਿਤ ਹੋਵੇਗੀ। ਇਹਨਾਂ ਸਿੰਘਾਂ ਨੇ ਕਿਹਾ ਸਮੂਹ ਸੰਗਤਾਂ ਨੂੰ ਅੱਜ ਦੇ ਇਕੱਠ ਵਿੱਚ ਭਾਰੀ ਗਿਣਤੀ ਵਿੱਚ ਸਾਮਲ ਹੋਣ ਦੀ ਬੇਨਤੀ ਕਰਦਿਆਂ ਕਿਹਾ ਕਿ ਕਿਸੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਲਲਕਾਰਿਆ ਸੀ ਤੇ ਅਖੀਰ ਜਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਹੀ ਹੇਠ ਸੰਘਰਸ਼ ਕਰ ਰਹੀ ਸੰਗਤ ਦੀ ਅਵੱਸ ਹੋਵੇਗੀ। ਉਪਰੋਕਤ ਆਗੂਆਂ ਕਿਹਾ ਕਿ ਇਹ ਪੰਥ ਲਈ ਪ੍ਰਖਿਆ ਦੀ ਘੜੀ ਹੈ ਅਤੇ ਸਮੂਹ ਸਿੱਖ ਸੰਗਤ ਬਾਬਰਕਿਆਂ ਨੂੰ ਲਲਕਾਰਦੀ ਹੋਈ ਬਾਬੇਕਿਆਂ ਦਾ ਸਾਥ ਦੇਵੇ। ਹੁਣ ਹਰ ਸਿੱਖ ਨੂੰ ਇਹ ਅਹਿਸਾਸ ਹੋ ਜਾਣਾ ਚਾਹੀਦਾਂ ਹੈ ਕਿ ਜਿੱਥੇ ਸਰਕਾਰਾਂ ਸਿੱਖਾਂ ਨਾਲ ਬੇਇਨਸਾਫੀ ਕਰ ਰਹੀਆਂ ਹਨ ਉਥੇ ਭਾਰਤੀ ਨਿਆਂ ਪ੍ਰਲਾਣੀ ਵੀ ਪੂਰੀ ਤਰਾਂ ਸਿੱਖਾਂ ਦੇ ਵਿਰੋਧ ਵਿੱਚ ਭੁਗਤ ਰਹੀ ਹੈ ਇਸ ਲਈ ਸਿੱਖ ਕੌਂਮ ਕੋਲ ਅਪਣੀ ਹੋਂਦ ਨੂੰ ਬਚਾਉਣ ਦਾ ਇੱਕੋ-ਇੱਕ ਹੱਲ ਬਚਿਆ ਹੈ ਉਹ ਹੈ ਅਪਣਾ ਅਜ਼ਾਦ ਦੇਸ਼ ਖਾਲਿਸਤਾਨ। ਅਪਣੇ ਫਰਜ਼ ਪਛਾਣਦੇ ਹੋਏ ਸਰਬੱਤ ਖਾਲਸਾ ਦਾ ਸਾਥ ਦੇ ਕੇ ਜਾਲਮ ਨੂੰ ਮੂੰਹ ਤੋੜ ਜਵਾਬ ਦੇਈਏ।