ਡਾ ਧਰਮਵੀਰਾ ਗਾਂਧੀ ਨੇ ਸਾਊਦੀ ਅਰਬ ਅਤੇ ਜੋਰਜੀਆ ਵਿੱਚ ਫਸੇ ਨੌਜਵਾਨਾਂ ਦੀ ਲਈ ਸਾਰ


ਈਪਰ, ਬੈਲਜ਼ੀਅਮ ( ਪ੍ਰਗਟ ਸੰਿਘ ਜੋਧਪੁਰੀ ) ਬੇਸੱਕ ਪੰਜਾਬ ਵੱਿਚ ਸਰਗਰਮ ਸਾਰੇ ਹੀ ਰਾਜਨੀਤਕਿ ਆਗੂ ਪੰਜਾਬੀਆਂ ਦੇ ਹਮਦਰਦ ਹੋਣ ਦਾ ਢੰਡੋਰਾ ਪਟਿਦੇ ਰਹੰਿਦੇਂ ਹਨ ਪਰ ਔਖੀ ਘਡ਼ੀ ਕੰਮ ਕੋਈ ਹੀ ਆਉਦਾਂ ਹੈ। ਹਾਂ ਜੇ ਕੋਈ ਚਰਚੱਿਤ ਮੁੱਦਾ ਹੋਵੇ ਜਸਿ ਨਾਲ ਸੁਰਖੀਆਂ ਵੱਿਚ ਰਹਣਿ ਦੀ ਆਸ ਹੋਵੇ ਉਸ ਮੁੱਦੇ ਨੂੰ ਹੱਲ ਕਰਵਾਉਣ ਲਈ ਹਰ ਆਗੂ ਤਰਲੋਮੱਛੀ ਹੁੰਦਾਂ ਨਜ਼ਰ ਆਉਦਾ ਹੈ। ਬਗੈਰ ਕਸੇ ਚੈਕ ਜਾਂ ਜੈਕ ਦੇ ਇਹ ਅਖੌਤੀ ਲੋਕ ਸੇਵਕ ਕਸੇ ਫਰਆਿਦੀ ਦੀ ਬਾਂਹ ਨਹੀ ਫਡ਼ਦੇ। ਪਰ ਇੱਕ ਹੈ ਜੋ ਰਾਜਨੀਤਕਿ ਆਗੂ ਦੀ ਬਜਾਏ ਲੋਕ ਸੇਵਕ ਵਜੋਂ ਜਆਿਦਾ ਮਕਬੂਲ ਹੈ ਅਤੇ ਉਹ ਹੈ ਪਟਆਿਲਾ ਲੋਕ ਸਭਾ ਹਲਕੇ 'ਤੋਂ 2014 ਵੱਿਚ ਖਾਨਦਾਨੀ  ਰਜਵਾਡ਼ਾਸ਼ਾਹੀ ਦੀ ਧੌਣ ਵੱਿਚੋਂ ਕੱਿਲਾ ਕੱਢ ਸੰਸਦ ਮੈਂਬਰ ਚੁਣਆਿ ਗਆਿ ਧਰਮਵੀਰਾ ਗਾਂਧੀ। ਜੇ ਕੋਈ ਸੰਸਦ ਮੈਂਬਰ ਜਾਂ ਐਮ ਐਲ ਏ ਕਸੇ ਫਰਆਿਦੀ ਦੀ ਗੱਲ ਨਹੀ ਸੁਣਦਾ ਤੇ ਉਹ ਸੱਿਧਾ ਜਾਂ ਅਸੱਿਧਾ ਡਾਕਟਰ ਧਰਮਵੀਰਾ ਨਾਲ ਸੰਪਰਕ ਕਰੇ ਤਾਂ ਉਸਨੂੰ ਨਰਾਸ਼ ਨਹੀ ਹੋਣਾ ਪੈਂਦਾਂ। ਅਜਹੀਆਂ ਕਈ ਉਦਾਹਰਨਾਂ ਡਾਕਟਰ ਗਾਂਧੀ ਵੱਲੋਂ ਸਹੀ ਮਾਅਨਆਿਂ ਵੱਿਚ ਕੀਤੀ ਜਾ ਰਹੀ ਸੇਵਾ ਦੀਆਂ ਗਵਾਹ ਹਨ। ਸਾਊਦੀ ਅਰਬ ਵੱਿਚ ਰੋਜੀ ਰੋਟੀ ਕਮਾਂਉਣ ਗਏ ਨੌਜਵਾਨਾਂ ਨੂੰ ਇੱਕ ਕੰਪਨੀ ਜਦ ਅੱਧਵਾਟੇ ਛੱਡ ਗਈ ਤਾਂ ਪਛਿਲੇ ਇੱਕ ਸਾਲ 'ਤੋਂ ਵਤਨ ਵਾਪਸੀ ਲਈ ਤਡ਼ਫ ਰਹੇ ਇਹ ਕੁੱਝ ਪੰਜਾਬੀ, ਰਾਜਸਥਾਨੀ ਅਤੇ ਬਹਾਰੀ ਨੌਜਵਾਨਾਂ ਨੇ ਕਈਆਂ ਰਾਜਨੀਤਕਿ ਆਗੂਆਂ ਦੇ ਬੂਹੇ ਅਲਖ ਜਗਾਈ ਪਰ ਕਸੇ ਨੇ ਖੈਰ ਨਾਂ ਪਾਈ ਪਰ ਜਦ ਡਾਕਟਰ ਧਰਮਵੀਰਾ ਗਾਂਧੀ ਹੋਰਾਂ ਨਾਲ ਇਹਨਾਂ ਸਬੰਧੀ ਸੰਪਰਕ ਕੀਤਾ ਤਾਂ ਉਸ ਵਸਾਲ ਹਰਿਦੇ ਦੇ ਮਾਲਕ ਨੇ ਮੱਦਦ ਕਰਨ ਦੀ ਹਾਂਮੀ ਭਰਨ ਸਮੇਂ ਇਹ ਵੀ ਨਹੀ ਪੁੱਛਆਿ ਜਾਂ ਸੋਚਆਿਂ ਕ ਿਕੀ ਇਹ ਮੇਰੇ ਹਲਕੇ ਦੇ ਨੇ ਜਾਂ ਕਹਿਡ਼ੀ ਪਾਰਟੀ ਨਾਲ ਸਬੰਧਤ ਹਨ। ਇੱਕ ਵਾਰ ਸਾਰੀ ਜਾਣਕਾਰੀ ਭੇਜਣ ਬਾਅਦ ਡਾਕਟਰ ਸਾਹਬਿ ਨੇ ਭਾਰਤ ਦੀ ਵਦੇਸ਼ ਮੰਤਰੀ ਸੁਸਮਾ ਸਵਰਾਜ ਨੂੰ ਇੱਕ ਖਤ ਲਖਿਦਆਿਂ ਇਹਨਾਂ ਬੱਚਆਿਂ ਦੀ ਸੁਰੱਖਅਿਤ ਵਤਨ ਵਾਪਸੀ ਦੀ ਮੰਗ ਕੀਤੀ ਹੈ ਜਸਿ ਦਾ ਅਗਲੇ ਦਨਾਂ ਵੱਿਚ ਹਾਂ ਪੱਖੀ ਜਵਾਬ ਆਉਣ ਦੀ ਸੰਭਾਵਨਾਂ ਹੈ। ਇਸੇ ਤਰਾਂ ਜੌਰਜੀਆ ਵੱਿਚ ਫਸੇ ਇੱਕ ਪੰਜਾਬੀ, ਹਰਆਿਣਵੀ ਅਤੇ ਕੇਰਲਾ ਦੇ ਨੌਜਵਾਨਾਂ ਦੀ ਮੱਦਦ ਬਾਰੇ ਵੀ ਡਾਕਟਰ ਸਾਹਬਿ ਨੇ ਭਾਰਤ ਦੀ ਵਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ। ਨਤੀਜਾ ਬੇਸੱਕ ਭਵੱਿਖ ਦੇ ਗਰਭ ਵੱਿਚ ਹੈ ਪਰ ਮੱਦਦ ਲਈ ਹੱਥ ਵਧਾਉਣ ਲਈ ਦਰਜਨਾਂ ਭਰ ਪ੍ਰਵਾਸੀ ਨੌਜਵਾਨਾਂ ਦੇ ਮਾਪਆਿਂ ਨੇ ਡਾਕਟਰ ਧਰਮਵੀਰਾ ਗਾਂਧੀ ਦਾ ਧੰਨਵਾਦ ਕੀਤਾ ਹੈ।