ਸਰਦਾਰ ਮਾਨ ਨੂੰ ਜਿਤਾਉਣ ਲਈ ਇੱਕਜੁੱਟ ਹੋਵੇ ਸਿੱਖ ਭਾਈਚਾਰਾ: ਭਾਈ ਸੰਦੌੜੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ ਸੁਰਜੀਤ ਸਿੰਘ ਸੰਦੌੜੀ, ਭਾਈ ਮੱਖਣ ਸਿੰਘ ਥਿਆੜਾ ਬੈਲਜ਼ੀਅਮ ਅਤੇ ਸਪੇਨ 'ਤੋਂ ਕੁਲਵਿੰਦਰ ਸਿੰਘ ਜਾਡਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਰਦਾਰ ਮਾਂਨ ਹੀ ਅਜਿਹੇ ਆਗੂ ਹਨ ਜੋ ਸਿੱਖ ਕੌਂਮ ਦੇ ਅਜ਼ਾਦ ਘਰ ਲਈ ਸੰਘਰਸ਼ ਤੇ ਅੱਜ ਤੱਕ ਵੀ ਪਹਿਰਾ ਦੇ ਰਹੇ ਹਨ। ਉਹਨਾਂ ਦੀ ਕੁਰਬਾਨੀ ਬਾਰੇ ਕੌਂਮ ਭਲੀਭਾਂਤ ਜਾਣੂ ਹੈ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਂਨ ਨੂੰ ਵੱਧ Ḕਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਤਾਂ ਜੋ ਕੌਂਮ ਦੇ ਦਰਪੇਸ਼ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਸੁਚਾਰੂ ਢੰਗ ਨਾਲ ਰੱਖਿਆ ਜਾ ਸਕੇ। ਉਪਰੋਕਤ ਆਗੂਆਂ ਨੇ ਕਿਹਾ ਕਿ ਸਰਦਾਰ ਮਾਂਨ ਨੂੰ ਜਿਤਾਉਣਾ ਇਸ ਲਈ ਜਰੂਰੀ ਹੈ ਤਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵ ਸਕਣ। ਇਹਨਾਂ ਕਿਹਾ ਕਿ ਜਲਸੇ ਜਲੂਸ ਤੇ ਰੋਸ ਮੁਜਾਹਰੇ ਤਾਂ ਬਹੁਤ ਹੋ ਚੁੱਕੇ ਹਨ ਤੇ ਹੁਣ ਅਸੈਂਬਲੀ ਵਿੱਚ ਜਾ ਕੇ ਸਿੱਖਾਂ ਦੇ ਮੁੱਦੇ ਉਠਾਉਣੇ ਜਰੂਰੀ ਹਨ ਤਾਂ ਜੋ ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ, ਅਖੌਤੀ ਸਭਿਆਚਾਰ ਦੇ ਪਰਦੇ ਹੇਠ ਪਰੋਸੇ ਜਾਂ ਰਹੇ ਨੰਗੇਜ਼ ਨਾਲ ਸਿੱਖਾਂ ਅਤੇ ਪੰਜਾਬ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਦੇ ਕੀਤੇ ਜਾ ਰਹੇ ਕਤਲੇਆਂਮ ਨੂੰ ਠੱਲ ਪਾਈ ਜਾ ਸਕੇ। ਪੰਜਾਬ ਵਿੱਚ ਤਹਿਸ-ਨਹਿਸ ਹੋ ਚੁੱਕੇ ਵਿਦਿਅਕ ਢਾਂਚੇ ਅਤੇ ਮੁਢਲੀਆਂ ਸਿਹਤ ਸਹੂਲਤਾਂ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ ਅਤੇ ਪੰਜਾਬ ਦੇ ਪਾਣੀਆਂ ਉਪਰ ਡਾਕਾ ਮਾਰਨ ਲਈ ਜਿੱਥੇ ਸੁਪਰੀਮ ਕੋਰਟ, ਕਾਂਗਰਸ ਅਤੇ ਅਕਾਲੀ-ਭਾਜਪਾ ਦੋਸ਼ੀ ਹੈ ਉੱਥੇ ਆਂਮ ਆਦਮੀ ਪਾਰਟੀ ਵੀ ਖੁੱਲ ਕੇ ਪੰਜਾਬ ਦੇ ਹੱਕ ਵਿੱਚ ਨਹੀ ਬੋਲ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਕਿਸੇ ਗਹਿਰੀ ਸ਼ਾਜਿਸ ਦਾ ਹਿੱਸਾ ਹਨ ਅਤੇ ਜੋ ਹਾਲਾਤ ਬਣ ਚੁੱਕੇ ਹਨ ਉਹਨਾਂ ਦਾ ਹੱਲ ਅਪਣੇ ਕੌਂਮੀ ਘਰ ਦੀ ਪ੍ਰਾਪਤੀ ਬਗੈਰ ਅਸੰਭਵ ਜਾਪਦਾ ਹੈ। ਸੋ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਅਪਣੀ ਅਵਾਜ਼ ਕੇਂਦਰ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਉਣ ਲਈ ਸਰਦਾਰ ਮਾਂਨ ਦੀ ਜਿੱਤ ਜਰੂਰੀ ਹੈ ਜਿਸ ਲਈ ਸਮੂਹ ਸਿੱਖ ਭਾਈਚਾਰੇ ਨੂੰ ਇੱਕਜੁੱਟ ਹੋ ਹੰਭਲਾ ਮਾਰਨਾਂ ਚਾਹੀਦਾਂ ਹੈ। ਲੋਕ ਸਭਾ ਮੈਂਬਰ ਹੁੰਦਿਆ ਵੀ ਸਰਦਾਰ ਮਾਂਨ ਪਾਰਲੀਮੈਂਟ ਵਿੱਚ ਸਿੱਖ ਹੱਕਾਂ ਦੀ ਅਵਾਜ਼ ਬਾਖੂਬੀ ਬੁਲੰਦ ਕਰ ਚੁੱਕੇ ਹਨ।