ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਪੱਛਮ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚੋਂ ਕੁੱਝ ਪਲ ਗਰੂਘਰ ਦੀ ਸੰਗਤ ਕਰਨ ਦੇ ਚਾਹਵਾਨ ਸਿੱਖ ਕੋਈ ਨਾਂ ਕੋਈ ਵਸੀਲਾ ਲੱਭ ਹੀ ਲੈਂਦੇ ਹਨ। ਇਸੇ ਤਰਾਂ ਬੈਲਜ਼ੀਅਮ ਦੇ ਸਮੁੰਦਰੀ ਤੱਟ 'ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਦੀਆਂ ਸੰਗਤਾਂ ਵੱਲੋਂ ਹੰਭਲਾਂ <-more->ਮਾਰਦਿਆਂ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ ਹਨ। ਕਨੋਕੇ ਇੱਕ ਸੈਲਾਂਨੀ ਇਲਾਕਾ ਹੋਣ ਕਾਰਨ ਇਥੇ ਵਸਦੇ ਜਿਆਦਾਤਰ ਪੰਜਾਬੀ ਰੈਸਟੋਰੈਟਾਂ ਵਿੱਚ ਕੰਮ ਕਰਦੇ ਹਨ ਸੋ ਇਸ ਕਰਕੇ ਉਹ ਐਤਵਾਰ ਦੀ ਬਜਾਏ ਬੁੱਧਵਾਰ ਨੂੰ ਹੀ ਹਫਤਾਵਾਰੀ ਦੀਵਾਨ ਸਜਾ ਕੇ ਗੁਰੂਘਰ ਨਤਮਸਤਕ ਹੁੰਦੇ ਹਨ। ਪਿਛਲੇ ਚਾਰ ਸਾਲਾਂ 'ਤੋਂ ਇਹ ਕਾਰਜ ਚੱਲ ਰਿਹਾ ਹੈ, ਪਹਿਲਾਂ ਮਹੀਨਾਂਵਾਰ ਸੀ ਤੇ ਹੌਲੀ-ਹੌਲੀ ਹਫਤਾਵਾਰੀ ਹੋ ਗਿਆ।
ਕੱਲ ਦੇ ਇਸ ਹਫਤਾਵਾਰੀ ਸਮਾਗਮ ਵਿੱਚ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਥਾਨਕ ਸੰਗਤ 'ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਨੇ ਵੀ ਹਾਜਰੀਆਂ ਭਰੀਆਂ। ਗੁਰੂਘਰ ਦੇ ਵਜੀਰ ਭਾਈ ਸੰਤੋਖ ਸਿੰਘ ਹੋਰਾਂ ਨੇ ਗੁਰਬਾਣੀ ਵਿਚਾਰਾਂ ਕਰਦਿਆਂ ਦੇਸ-ਪ੍ਰੇਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਅਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਲੜ ਲਾਉਣ ਲਈ ਪ੍ਰੇਰਤ ਕਰਨ ਹਿੱਤ ਗੁਰਬਾਣੀ ਵਿੱਚੋਂ ਅਤੇ ਪੁਰਾਤਨ ਸਿੱਖ ਆਗੂਆਂ ਦੀਆਂ ਅਨੇਕਾਂ ਉਦਾਹਨਾ ਦੇ ਕੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਹੋਕਾ ਦਿੱਤਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਥਾਨਕ ਬੱਚਿਆਂ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ। ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਬਾਅਦ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਜਿਕਰਯੋਗ ਹੈ ਕਿ ਜਲਦੀ ਹੀ ਇਹ ਕਿਰਾਏ ਵਾਲੀ ਇਮਾਰਤ ਮੁੱਲ ਖਰੀਦ ਕੇ ਗੁਰਦਵਾਰਾ ਸਾਹਿਬ ਪੱਕੇ ਤੌਰ ਤੇ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਪੱਛਮੀ ਫਲਾਂਨਦਰਨ ਸੂਬੇ ਦੀਆਂ ਸੰਗਤਾਂ ਹਰ ਹਫਤੇ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕਰ ਸਕਣ।
ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਪੱਛਮ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚੋਂ ਕੁੱਝ ਪਲ ਗਰੂਘਰ ਦੀ ਸੰਗਤ ਕਰਨ ਦੇ ਚਾਹਵਾਨ ਸਿੱਖ ਕੋਈ ਨਾਂ ਕੋਈ ਵਸੀਲਾ ਲੱਭ ਹੀ ਲੈਂਦੇ ਹਨ। ਇਸੇ ਤਰਾਂ ਬੈਲਜ਼ੀਅਮ ਦੇ ਸਮੁੰਦਰੀ ਤੱਟ 'ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਦੀਆਂ ਸੰਗਤਾਂ ਵੱਲੋਂ ਹੰਭਲਾਂ ਮਾਰਦਿਆਂ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ ਹਨ। ਕਨੋਕੇ ਇੱਕ ਸੈਲਾਂਨੀ ਇਲਾਕਾ ਹੋਣ ਕਾਰਨ ਇਥੇ ਵਸਦੇ <-->ਜਿਆਦਾਤਰ ਪੰਜਾਬੀ ਰੈਸਟੋਰੈਟਾਂ ਵਿੱਚ ਕੰਮ ਕਰਦੇ ਹਨ ਸੋ ਇਸ ਕਰਕੇ ਉਹ ਐਤਵਾਰ ਦੀ ਬਜਾਏ ਬੁੱਧਵਾਰ ਨੂੰ ਹੀ ਹਫਤਾਵਾਰੀ ਦੀਵਾਨ ਸਜਾ ਕੇ ਗੁਰੂਘਰ ਨਤਮਸਤਕ ਹੁੰਦੇ ਹਨ। ਪਿਛਲੇ ਚਾਰ ਸਾਲਾਂ 'ਤੋਂ ਇਹ ਕਾਰਜ ਚੱਲ ਰਿਹਾ ਹੈ, ਪਹਿਲਾਂ ਮਹੀਨਾਂਵਾਰ ਸੀ ਤੇ ਹੌਲੀ-ਹੌਲੀ ਹਫਤਾਵਾਰੀ ਹੋ ਗਿਆ।
ਕੱਲ ਦੇ ਇਸ ਹਫਤਾਵਾਰੀ ਸਮਾਗਮ ਵਿੱਚ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਥਾਨਕ ਸੰਗਤ 'ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਨੇ ਵੀ ਹਾਜਰੀਆਂ ਭਰੀਆਂ। ਗੁਰੂਘਰ ਦੇ ਵਜੀਰ ਭਾਈ ਸੰਤੋਖ ਸਿੰਘ ਹੋਰਾਂ ਨੇ ਗੁਰਬਾਣੀ ਵਿਚਾਰਾਂ ਕਰਦਿਆਂ ਦੇਸ-ਪ੍ਰੇਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਅਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਲੜ ਲਾਉਣ ਲਈ ਪ੍ਰੇਰਤ ਕਰਨ ਹਿੱਤ ਗੁਰਬਾਣੀ ਵਿੱਚੋਂ ਅਤੇ ਪੁਰਾਤਨ ਸਿੱਖ ਆਗੂਆਂ ਦੀਆਂ ਅਨੇਕਾਂ ਉਦਾਹਨਾ ਦੇ ਕੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਹੋਕਾ ਦਿੱਤਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਥਾਨਕ ਬੱਚਿਆਂ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ। ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਬਾਅਦ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਜਿਕਰਯੋਗ ਹੈ ਕਿ ਜਲਦੀ ਹੀ ਇਹ ਕਿਰਾਏ ਵਾਲੀ ਇਮਾਰਤ ਮੁੱਲ ਖਰੀਦ ਕੇ ਗੁਰਦਵਾਰਾ ਸਾਹਿਬ ਪੱਕੇ ਤੌਰ ਤੇ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਪੱਛਮੀ ਫਲਾਂਨਦਰਨ ਸੂਬੇ ਦੀਆਂ ਸੰਗਤਾਂ ਹਰ ਹਫਤੇ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕਰ ਸਕਣ।
ਹੁਣ ਸਿੱਧੂ ਨੂੰ ਮੇਰੀਆਂ ਚਲਾਈਆਂ ਬੱਸਾਂ ਚੰਗੀਆਂ ਲੱਗਣ ਲੱਗੀਆਂ

ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਮਨਾਇਆ ਗਿਆ ਸੰਗਰਾਂਦ ਦਾ ਦਿਹਾੜਾ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਪੱਛਮ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚੋਂ ਕੁੱਝ ਪਲ ਗਰੂਘਰ ਦੀ ਸੰਗਤ ਕਰਨ ਦੇ ਚਾਹਵਾਨ ਸਿੱਖ ਕੋਈ ਨਾਂ ਕੋਈ ਵਸੀਲਾ ਲੱਭ ਹੀ ਲੈਂਦੇ ਹਨ। ਇਸੇ ਤਰਾਂ ਬੈਲਜ਼ੀਅਮ ਦੇ ਸਮੁੰਦਰੀ ਤੱਟ 'ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਦੀਆਂ ਸੰਗਤਾਂ ਵੱਲੋਂ ਹੰਭਲਾਂ ਮਾਰਦਿਆਂ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ ਹਨ। ਕਨੋਕੇ ਇੱਕ ਸੈਲਾਂਨੀ ਇਲਾਕਾ ਹੋਣ ਕਾਰਨ ਇਥੇ ਵਸਦੇ ਜਿਆਦਾਤਰ ਪੰਜਾਬੀ ਰੈਸਟੋਰੈਟਾਂ ਵਿੱਚ ਕੰਮ ਕਰਦੇ ਹਨ ਸੋ ਇਸ ਕਰਕੇ ਉਹ ਐਤਵਾਰ ਦੀ ਬਜਾਏ ਬੁੱਧਵਾਰ ਨੂੰ ਹੀ ਹਫਤਾਵਾਰੀ ਦੀਵਾਨ ਸਜਾ ਕੇ ਗੁਰੂਘਰ ਨਤਮਸਤਕ ਹੁੰਦੇ ਹਨ। ਪਿਛਲੇ ਚਾਰ ਸਾਲਾਂ 'ਤੋਂ ਇਹ ਕਾਰਜ ਚੱਲ ਰਿਹਾ ਹੈ, ਪਹਿਲਾਂ ਮਹੀਨਾਂਵਾਰ ਸੀ ਤੇ ਹੌਲੀ-ਹੌਲੀ ਹਫਤਾਵਾਰੀ ਹੋ ਗਿਆ।
ਕੱਲ ਦੇ ਇਸ ਹਫਤਾਵਾਰੀ ਸਮਾਗਮ ਵਿੱਚ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਥਾਨਕ ਸੰਗਤ 'ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਨੇ ਵੀ ਹਾਜਰੀਆਂ ਭਰੀਆਂ। ਗੁਰੂਘਰ ਦੇ ਵਜੀਰ ਭਾਈ ਸੰਤੋਖ ਸਿੰਘ ਹੋਰਾਂ ਨੇ ਗੁਰਬਾਣੀ ਵਿਚਾਰਾਂ ਕਰਦਿਆਂ ਦੇਸ-ਪ੍ਰੇਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਅਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਲੜ ਲਾਉਣ ਲਈ ਪ੍ਰੇਰਤ ਕਰਨ ਹਿੱਤ ਗੁਰਬਾਣੀ ਵਿੱਚੋਂ ਅਤੇ ਪੁਰਾਤਨ ਸਿੱਖ ਆਗੂਆਂ ਦੀਆਂ ਅਨੇਕਾਂ ਉਦਾਹਨਾ ਦੇ ਕੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਹੋਕਾ ਦਿੱਤਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਥਾਨਕ ਬੱਚਿਆਂ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ। ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਬਾਅਦ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਜਿਕਰਯੋਗ ਹੈ ਕਿ ਜਲਦੀ ਹੀ ਇਹ ਕਿਰਾਏ ਵਾਲੀ ਇਮਾਰਤ ਮੁੱਲ ਖਰੀਦ ਕੇ ਗੁਰਦਵਾਰਾ ਸਾਹਿਬ ਪੱਕੇ ਤੌਰ ਤੇ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਪੱਛਮੀ ਫਲਾਂਨਦਰਨ ਸੂਬੇ ਦੀਆਂ ਸੰਗਤਾਂ ਹਰ ਹਫਤੇ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕਰ ਸਕਣ।

ਸ: ਗੁਰਮੀਤ ਸਿੰਘ ਓਸਟੰਂਡੇ ਦੇ ਪੁੱਤਰ ਰਾਜਦੀਪ ਸਿੰਘ ਨੇ ਕੀਤੀ ਕੰਪਿਊਟਰ ਸਾਂਇਸ ਦੀ ਮਾਸਟਰ ਡਿਗਰੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕਾਫੀ ਸਮੇਂ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੇ ਖਜਾਨਚੀ ਅਤੇ ਕਮੇਟੀ ਮੈਂਬਰ ਰਹੇ ਸ: ਗੁਰਮੀਤ ਸਿੰਘ ਓਸਟੰਡੇ ਦੇ ਸਪੁੱਤਰ ਰਾਜਦੀਪ ਸਿੰਘ ਨੇ ਅਪਣੀ ਪੜਾਈ ਮੁਕੰਮਲ ਕਰਦਿਆਂ ਗੈਂਟ ਯੁਨੀਣਰਸਿਟੀ 'ਤੋਂ ਕੰਪਿਊਟਰ ਸਾਂਇਸ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਬੈਲਜ਼ੀਅਮ ਦੀ ਇੱਕ ਨਾਂਮੀ ਕੰਪਣੀ ਨੇ ਰਾਜਦੀਪ ਨੂੰ ਨੌਕਰੀ ਦੀ ਪੇਸ਼ਕਸ ਕੀਤੀ ਸੀ ਤੇ ਅੱਜ ਹੀ ਉਹ ਨਵੀਂ ਨੌਕਰੀ ਵੀ ਸੁਰੂ ਕਰ ਰਿਹਾ ਹੈ। ਰਾਜਦੀਪ ਦੀ ਇਸ ਪ੍ਰਾਪਤੀ ਤੇ ਉਸਦੇ ਮਾਤਾ ਪਿਤਾ ਨੂੰ ਰਿਸਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। 
ਸ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਜਮਾਨੇ ਵਿੱਚ ਸਿਖਿਆ ਬਹੁਤ ਜਰੂਰੀ ਹੈ ਅਤੇ ਬੱਚਿਆਂ ਨੂੰ ਸਮਾਜ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਉਹਨਾਂ ਨੂੰ ਉੱਚ ਸਿਖਿਆ ਲਈ ਪ੍ਰੇਰਤ ਕਰਨਾ ਚਾਹੀਦਾਂ ਹੈ ਤਾਂ ਜੋ ਅਪਣੇ ਭਾਈਚਾਰੇ ਦੀ ਯੋਗ ਅਗਵਾਹੀ ਅਤੇ ਸੇਵਾ ਕਰ ਸਕਣ।

ਬੈਲਜ਼ੀਅਮ 'ਚ ਬਜੁਰਗ ਸਿੱਖ ਦੁਕਾਨਦਾਰ ਨੇ ਕੀਤੀ ਭੁੱਖ ਹੜਤਾਲ

ਮਾਮਲਾ ਨਾਈਟ ਸੌਪਾਂ ਦੀ ਇਜਾਜ਼ਤ ਰੱਦ ਕਰਨ ਦਾ
 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪ੍ਰਦੇਸ਼ੀ ਜਾ ਵਸੇ ਪ੍ਰਵਾਸੀ ਪੰਜਾਬੀਆਂ ਦੀ ਤਰੱਕੀ ਅਤੇ ਚੜ੍ਹਤ ਦੀਆਂ ਖ਼ਬਰਾਂ ਪੜ ਸੁਣ ਜਿੱਥੇ ਪੰਜਾਬ ਵਸਦਾ ਹਰ ਬੰਦਾਂ ਚਾਹੁੰਦਾਂ ਹੈ ਕਿ ਮੈਂ ਵੀ ਇਹਨਾਂ ਸਵਰਗਾਂ ਦੇ ਝੂਟੇ ਲਵਾਂ। ਹਾਲਾਂਕਿ ਇਹਨਾਂ ਸਵਰਗਾਂ ਦੇ ਝੂਟੇ ਲੈਣ ਆ ਰਹੇ ਸੈਂਕੜੇ ਨੌਜਵਾਂਨ ਸਮੁੰਦਰਾਂ ਦੀ ਭੇਟ ਚੜ੍ਹ ਚੁੱਕੇ ਹਨ ਪਰ ਬੇਰੁਜਗਾਰੀ ਅਤੇ ਸਰਕਾਰਾਂ ਦੇ ਅਨਿਆਂ ਦੇ ਸਤਾਏ ਪੰਜਾਬੀ ਅਜੇ ਵੀ ਰਿਸਕ ਲੈਣੋ ਨਹੀ ਹਟਦੇ। ਮੌਤ ਦਾ

ਜ਼ਨਮ ਦਿਨ ਮੁਬਾਰਕ


ਨਾਂਮ: ਇੰਦਰਬੀਰ ਸਿੰਘ
ਜਨਮ ਦਿਨ 14/05/2017
ਸਪੁੱਤਰ ਗੁਰਪ੍ਰੀਤ ਸਿੰਘ
ਹੂਗਲੀਦੇ, ਬੈਲਜ਼ੀਅਮ

ਅਮਨ ਕਾਹਲੋਂ ਬਣੀ ਜਰਮਨੀ 'ਚ ਸਟੇਟ ਕਰਾਟੇ ਚੈਂਪੀਅਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਜਰਮਨੀ ਦੇ ਸ਼ਹਿਰ ਬਾਇਰਗਸ਼ ਗਲਾਡਬਾਗ ਵਿਖੇ ਕਰਾਟਿਆਂ ਦੀ ਸਟੇਟ ਚੈਂਪੀਅਨੰਿਸੱਪ ਕਰਵਾਈ ਗਈ। ਜਰਮਨੀ ਦੇ ਸੂਬੇ ਨੌਰਥਰਾਈਨ ਵੈਸਟਫਾਲਨ ਦੀ ਸਟੇਟ ਚੈਨਪੀਅਨਸ਼ਿੱਪ ਲਈ ਕੁਆਲੀਫਾਈ ਹੋ ਕੇ ਆਈਆਂ 9 ਹੋਰਨਾਂ ਖਿਡਾਰਨਾਂ ਨੇ ਚੋਟੀ ਦੀ ਨਾਂਮਵਰ ਖਿਡਾਰਨ ਅਮਨ ਕਾਹਲੋਂ ਨਾਲ ਮੁਕਾਬਲਾ ਕਰਨ 'ਤੋਂ ਨਾਂਹ ਕਰ ਦਿੱਤੀ ਤੇ ਅਮਨ ਕਾਹਲੋਂ ਬਿਨ੍ਹਾਂ ਮੁਕਾਬਲਾ ਸਟੇਟ ਚੈਂਪੀਅਨ ਚੁਣੀ ਗਈ।
ਜਿਕਰਯੋਗ ਹੈ ਕਿ ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਹੀ ਬੱਚੇ ਕਰਾਟਿਆਂ ਦੇ ਚੋਟੀ ਦੇ ਖਿਡਾਰੀ ਅਤੇ

ਪੰਥਕ ਹਿੱਤਾ ਦੀ ਪੂਰਤੀ ਲਈ ਮਾਂਨ ਸਾਹਿਬ ਨੂੰ ਜਿਤਾਉਣਾ ਜਰੂਰੀ: ਸ੍ਰੋ ਅਕਾਲੀ ਦਲ ਅਮ੍ਰਿਤਸਰ ਬੈਲਜ਼ੀਅਮ

ਈਪਰ, ਬੈਲਜ਼ੀਅਮ ( ਜੋਧਪੁਰੀ ) 4 ਫਰਬਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾ ਵਿੱਚ ਕਿਸਮਤ ਅਜਮਾ ਰਹੀਆਂ ਪਾਰਟੀਆਂ ਵਿੱਚੋਂ ਇੱਕ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੀ ਹੈ ਜਿਸ ਲਈ ਵਿਦੇਸੀ ਵਸਦੇ ਸਿੱਖ ਭਾਈਚਾਰੇ ਵੱਲੋਂ ਭਾਰੀ ਹਿਮਾਇਤ ਕੀਤੀ ਜਾ ਰਹੀ ਹੈ। 
ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਬਾਬਾ ਰਾਜਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਚੋਣ ਲੜ ਰਹੀਆਂ ਰਵਾਇਤੀ ਪਾਰਟੀਆਂ ਜੋ ਵਾਅਦੇ ਕਰ ਰਹੀਆਂ ਹਨ ਉਹਨਾਂ ਵਿੱਚੋਂ ਕਈ ਤਾਂ ਮਾਂਨ ਸਾਹਿਬ ਲੋਕ ਸਭਾ ਮੈਂਬਰ ਹੋਣ ਸਮੇਂ ਪੂਰੇ ਕਰ ਚੁੱਕੇ ਹਨ ਜਿਵੇਂ ਲਾਲ ਬੱਤੀ ਅਤੇ ਸਰਕਾਰੀ ਸੁਰੱਖਿਆ ਨਾਂ ਲੈਣੀ ਵਗੈਰਾ। ਮਾਂਨ ਸਾਹਿਬ ਨੇ ਉਸ ਸਮੇਂ ਸਰਕਾਰ ਵੱਲੋਂ ਮਿਲਦੀ ਦੋ ਕਰੋੜ ਦੀ ਸਲਾਨਾਂ ਗਰਾਂਟ ਨੂੰ ਸਮੂਹ ਭਾਈਚਾਰਿਆਂ ਦੀ ਭਲਾਈ ਲਈ ਬਗੈਰ ਭੇਦ-ਭਾਵ ਦੇ ਬਾਖੂਬੀ ਵੰਡਿਆ ਸੀ। ਉਸ ਸਮੇਂ ਦੇ ਵਧੀਆ ਪਾਰਲੀਮੈਂਟ ਮੈਂਬਰਾਂ ਵਿੱਚ ਇੱਕ ਚੁੱਣੇ ਗਏ ਸਰਦਾਰ ਸਿਮਰਨਜੀਤ ਸਿੰਘ ਮਾਂਨ ਨੇ ਸਿੱਖ ਕੌਂਮ ਨਾਲ ਸਬੰਧਤ ਕੌਂਮੀ ਮਸਲਿਆਂ ਨੂੰ ਪਾਰਲੀਮੈਂਟ ਵਿੱਚ ਉਠਾਇਆ ਪਰ ਹੱਲ ਨਾਂ ਹੋਣ ਦਾ ਕਾਰਨ ਸਾਡੀ ਘੱਟਗਿੱਣਤੀ ਦੀ ਅਵਾਜ਼ ਨੂੰ ਹਾਕਮਾਂ ਵੱਲੋਂ ਨਜ਼ਰਅੰਦਾਜ ਕਰਨਾਂ ਹੈ। ਖਾਲਿਸਤਾਨ ਦੀ ਮੰਗ ਨੂੰ ਕਾਂਨੂੰਨੀ ਤੌਰ ਤੇ ਜਾਇਜ ਮੰਗ ਸਾਬਤ ਕਰਨ ਲਈ ਕਾਂਨੂੰਨੀ ਲੜਾਈ ਵੀ ਸਰਦਾਰ ਨੇ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਜਿਸ ਦੀ ਬਦੌਲਤ ਭਾਰਤ ਵਿੱਚ ਸਿੱਖਾਂ ਨੂੰ ਜਨਤਕ ਤੌਰ ਤੇ ਖਾਲਿਸਤਾਨ ਦੀ ਮੰਗ ਕਰਨੀ ਜਾਂ ਖਾਲਿਸਤਾਨ ਬਾਰੇ ਲਿਖਣਾ ਅਤੇ ਬੋਲਣਾ ਨਸੀਬ ਹੋਇਆ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਵੀ ਵੱਡੇ ਸਮਾਗਮ ਦੇ ਰੂਪ ਵਿੱਚ ਮਨਾਉਣਾ ਸੁਰੂ ਕਰਨਾ ਵੀ ਸਰਦਾਰ ਮਾਂਨ ਦੇ ਹਿੱਸੇ ਹੀ ਆਇਆ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਚਾਹੀਦਾਂ ਹੈ ਕਿ ਉਹ ਸਰਦਾਰ ਮਾਂਨ ਸਮੇਤ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾ ਕੇ ਸਰਕਾਰ-ਏ-ਖਾਲਸਾ ਬਣਾਉਣ ਲਈ ਅਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਸ੍ਰੋ ਅਕਾਲੀ ਦਲ ਬੈਲਜ਼ੀਅਮ ਯੁਨਿਟ ਵੱਲੋਂ ਜਾਰੀ ਬਿਆਨ ਵਿੱਚ ਬਾਬਾ ਰਾਜਿੰਦਰ ਸਿੰਘ ਨੇ ਕਿਹਾ ਕਿ ਬਾਦਲ ਦਲ ਅਤੇ ਕਾਂਗਰਸ ਨੂੰ ਬਹੁਤ ਵਾਰ ਅਜਮਾ ਕੇ ਦੇਖ ਚੁੱਕੇ ਹਾਂ ਇਸ ਵਾਰ ਸਰਦਾਰ ਮਾਂਨ ਹੋਰਾਂ ਨੂੰ ਭਾਰੀ ਗਿਣਤੀ ਨਾਲ ਜਿਤਾ ਕੇ ਕੌਂਮੀ ਮਸਲਿਆਂ ਦੇ ਹੱਲ ਲਈ ਇਤਿਹਾਸਕ ਕਦਮ ਚੁੱਕਣਾ ਚਾਹੀਦਾ ਹੈ।

ਸਰਦਾਰ ਮਾਨ ਨੂੰ ਜਿਤਾਉਣ ਲਈ ਇੱਕਜੁੱਟ ਹੋਵੇ ਸਿੱਖ ਭਾਈਚਾਰਾ: ਭਾਈ ਸੰਦੌੜੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ ਸੁਰਜੀਤ ਸਿੰਘ ਸੰਦੌੜੀ, ਭਾਈ ਮੱਖਣ ਸਿੰਘ ਥਿਆੜਾ ਬੈਲਜ਼ੀਅਮ ਅਤੇ ਸਪੇਨ 'ਤੋਂ ਕੁਲਵਿੰਦਰ ਸਿੰਘ ਜਾਡਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਰਦਾਰ ਮਾਂਨ ਹੀ ਅਜਿਹੇ ਆਗੂ ਹਨ ਜੋ ਸਿੱਖ ਕੌਂਮ ਦੇ ਅਜ਼ਾਦ ਘਰ ਲਈ ਸੰਘਰਸ਼ ਤੇ ਅੱਜ ਤੱਕ ਵੀ ਪਹਿਰਾ ਦੇ ਰਹੇ ਹਨ। ਉਹਨਾਂ ਦੀ ਕੁਰਬਾਨੀ ਬਾਰੇ ਕੌਂਮ ਭਲੀਭਾਂਤ ਜਾਣੂ ਹੈ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਂਨ ਨੂੰ ਵੱਧ Ḕਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਤਾਂ ਜੋ ਕੌਂਮ ਦੇ ਦਰਪੇਸ਼ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਸੁਚਾਰੂ ਢੰਗ ਨਾਲ ਰੱਖਿਆ ਜਾ ਸਕੇ। ਉਪਰੋਕਤ ਆਗੂਆਂ ਨੇ ਕਿਹਾ ਕਿ ਸਰਦਾਰ ਮਾਂਨ ਨੂੰ ਜਿਤਾਉਣਾ ਇਸ ਲਈ ਜਰੂਰੀ ਹੈ ਤਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵ ਸਕਣ। ਇਹਨਾਂ ਕਿਹਾ ਕਿ ਜਲਸੇ ਜਲੂਸ ਤੇ ਰੋਸ ਮੁਜਾਹਰੇ ਤਾਂ ਬਹੁਤ ਹੋ ਚੁੱਕੇ ਹਨ ਤੇ ਹੁਣ ਅਸੈਂਬਲੀ ਵਿੱਚ ਜਾ ਕੇ ਸਿੱਖਾਂ ਦੇ ਮੁੱਦੇ ਉਠਾਉਣੇ ਜਰੂਰੀ ਹਨ ਤਾਂ ਜੋ ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ, ਅਖੌਤੀ ਸਭਿਆਚਾਰ ਦੇ ਪਰਦੇ ਹੇਠ ਪਰੋਸੇ ਜਾਂ ਰਹੇ ਨੰਗੇਜ਼ ਨਾਲ ਸਿੱਖਾਂ ਅਤੇ ਪੰਜਾਬ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਦੇ ਕੀਤੇ ਜਾ ਰਹੇ ਕਤਲੇਆਂਮ ਨੂੰ ਠੱਲ ਪਾਈ ਜਾ ਸਕੇ। ਪੰਜਾਬ ਵਿੱਚ ਤਹਿਸ-ਨਹਿਸ ਹੋ ਚੁੱਕੇ ਵਿਦਿਅਕ ਢਾਂਚੇ ਅਤੇ ਮੁਢਲੀਆਂ ਸਿਹਤ ਸਹੂਲਤਾਂ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ ਅਤੇ ਪੰਜਾਬ ਦੇ ਪਾਣੀਆਂ ਉਪਰ ਡਾਕਾ ਮਾਰਨ ਲਈ ਜਿੱਥੇ ਸੁਪਰੀਮ ਕੋਰਟ, ਕਾਂਗਰਸ ਅਤੇ ਅਕਾਲੀ-ਭਾਜਪਾ ਦੋਸ਼ੀ ਹੈ ਉੱਥੇ ਆਂਮ ਆਦਮੀ ਪਾਰਟੀ ਵੀ ਖੁੱਲ ਕੇ ਪੰਜਾਬ ਦੇ ਹੱਕ ਵਿੱਚ ਨਹੀ ਬੋਲ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਕਿਸੇ ਗਹਿਰੀ ਸ਼ਾਜਿਸ ਦਾ ਹਿੱਸਾ ਹਨ ਅਤੇ ਜੋ ਹਾਲਾਤ ਬਣ ਚੁੱਕੇ ਹਨ ਉਹਨਾਂ ਦਾ ਹੱਲ ਅਪਣੇ ਕੌਂਮੀ ਘਰ ਦੀ ਪ੍ਰਾਪਤੀ ਬਗੈਰ ਅਸੰਭਵ ਜਾਪਦਾ ਹੈ। ਸੋ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਅਪਣੀ ਅਵਾਜ਼ ਕੇਂਦਰ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਉਣ ਲਈ ਸਰਦਾਰ ਮਾਂਨ ਦੀ ਜਿੱਤ ਜਰੂਰੀ ਹੈ ਜਿਸ ਲਈ ਸਮੂਹ ਸਿੱਖ ਭਾਈਚਾਰੇ ਨੂੰ ਇੱਕਜੁੱਟ ਹੋ ਹੰਭਲਾ ਮਾਰਨਾਂ ਚਾਹੀਦਾਂ ਹੈ। ਲੋਕ ਸਭਾ ਮੈਂਬਰ ਹੁੰਦਿਆ ਵੀ ਸਰਦਾਰ ਮਾਂਨ ਪਾਰਲੀਮੈਂਟ ਵਿੱਚ ਸਿੱਖ ਹੱਕਾਂ ਦੀ ਅਵਾਜ਼ ਬਾਖੂਬੀ ਬੁਲੰਦ ਕਰ ਚੁੱਕੇ ਹਨ।

ਬੈਲਜ਼ੀਅਮ ਵਿੱਚ ਆਪ ਸਮਰੱਥਕਾਂ ਨੇ ਇਕੱਠਾ ਕੀਤਾ ਚੋਣ ਫੰਡ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 4 ਫਰਬਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਇਸ ਵਾਰ ਪ੍ਰਵਾਸ਼ੀ ਪੰਜਾਬੀਆਂ ਵੱਲੋਂ ਇਤਿਹਾਸਿਕ ਰੋਲ ਅਦਾ ਕੀਤਾ ਜਾ ਰਿਹਾ ਹੈ। ਅਮਰੀਕਾ, ਕਨੇਡਾ ਸਮੇਤ ਬਹੁਤ ਸਾਰੇ ਪੱਛਮੀ ਦੇਸਾਂ ਵਿੱਚੋ ਪੰਜਾਬੀ ਇਹਨਾਂ ਚੋਣਾ ਵਿੱਚ ਹਿੱਸਾ ਲੈਣ ਪੰਜਾਬ ਪਹੁੰਚ ਚੁੱਕੇ ਹਨ। ਆਮ ਆਦਮੀ ਸਪੋਰਟਰ ਗਰੁੱਪ ਬੈਲਜ਼ੀਅਮ ਵੱਲੋਂ ਵੀ ਇੱਕ ਟੀਮ ਪੰਜਾਬ ਜਾ ਰਹੀ ਹੈ ਅਤੇ ਪਿਛਲੇ ਦਿਨੀ ਹੋਈ ਇਕੱਤਰਤਾ ਵਿੱਚ ਫੰਡ ਇਕੱਠਾ ਕੀਤਾ ਗਿਆ ਜਿਸ ਵਿੱਚ ਬੈਲਜ਼ੀਅਮ ਵਸਦੇ ਪੰਜਾਬੀ ਭਾਈਚਾਰੇ ਦਿਲ ਖੋਲ੍ਹ ਕੇ ਮਾਇਆ ਭੇਟ ਕੀਤੀ ਜੋ ਆਰਥਿਕ ਤੌਰ ਤੇ ਕਮਜੋਰ ਉਮੀਦਵਾਰਾਂ ਦੀ ਮੱਦਦ ਲਈ ਹੈ। ਅਗਲੇ ਦਿਨਾਂ ਵਿੱਚ ਇੱਕ ਟੀਮ ਪੰਜਾਬ ਜਾ ਕੇ ਜਿੱਥੇ ਉਮੀਦਵਾਰਾਂ ਨੂੰ ਚੋਣ ਫੰਡ ਦੇਵੇਗੀ ਉੱਥੇ ਚੋਣ ਪ੍ਰਚਾਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਏਗੀ ਕਿਉਕਿ ਆਪ ਸਮਰੱਥਕਾਂ ਦਾ ਕਹਿਣਾ ਹੈ ਕਿ ਅਜ਼ਾਦੀ 'ਤੋਂ ਬਾਅਦ ਹੁਣ ਤੱਕ ਦੋ ਰਿਵਾਇਤੀ ਪਾਰਟੀਆਂ ਹੀ ਪੰਜਾਬ ਨੂੰ ਦੋਵੇਂ ਹੱਥੀ ਲੁੱਟਦੀਆਂ ਆ ਰਹੀਆਂ ਹਨ ਅਤੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਨਸ਼ਿਆਂ 'ਤੋਂ, ਮਾਫੀਆ ਗਰੋਹਾਂ ਅਤੇ ਸਿਆਸੀ ਲੀਡਰਾਂ ਦੀ ਸਹਿ ਪ੍ਰਾਪਤ ਗੈਂਗਸਟਰਾਂ ਦੇ ਕਾਲੇ ਸਾਏ 'ਤੋਂ ਮੁਕਤ ਕਰਵਾਉਣ ਲਈ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਜਰੂਰ ਮੌਕਾ ਦੇਣਾ ਚਾਹੀਦਾਂ ਹੈ।

ਡਾ ਧਰਮਵੀਰਾ ਗਾਂਧੀ ਨੇ ਸਾਊਦੀ ਅਰਬ ਅਤੇ ਜੋਰਜੀਆ ਵਿੱਚ ਫਸੇ ਨੌਜਵਾਨਾਂ ਦੀ ਲਈ ਸਾਰ


ਈਪਰ, ਬੈਲਜ਼ੀਅਮ ( ਪ੍ਰਗਟ ਸੰਿਘ ਜੋਧਪੁਰੀ ) ਬੇਸੱਕ ਪੰਜਾਬ ਵੱਿਚ ਸਰਗਰਮ ਸਾਰੇ ਹੀ ਰਾਜਨੀਤਕਿ ਆਗੂ ਪੰਜਾਬੀਆਂ ਦੇ ਹਮਦਰਦ ਹੋਣ ਦਾ ਢੰਡੋਰਾ ਪਟਿਦੇ ਰਹੰਿਦੇਂ ਹਨ ਪਰ ਔਖੀ ਘਡ਼ੀ ਕੰਮ ਕੋਈ ਹੀ ਆਉਦਾਂ ਹੈ। ਹਾਂ ਜੇ ਕੋਈ ਚਰਚੱਿਤ ਮੁੱਦਾ ਹੋਵੇ ਜਸਿ ਨਾਲ ਸੁਰਖੀਆਂ ਵੱਿਚ ਰਹਣਿ ਦੀ ਆਸ ਹੋਵੇ ਉਸ ਮੁੱਦੇ ਨੂੰ ਹੱਲ ਕਰਵਾਉਣ ਲਈ ਹਰ ਆਗੂ ਤਰਲੋਮੱਛੀ ਹੁੰਦਾਂ ਨਜ਼ਰ ਆਉਦਾ ਹੈ। ਬਗੈਰ ਕਸੇ ਚੈਕ ਜਾਂ ਜੈਕ ਦੇ ਇਹ ਅਖੌਤੀ ਲੋਕ ਸੇਵਕ ਕਸੇ ਫਰਆਿਦੀ ਦੀ ਬਾਂਹ ਨਹੀ ਫਡ਼ਦੇ। ਪਰ ਇੱਕ ਹੈ ਜੋ ਰਾਜਨੀਤਕਿ ਆਗੂ ਦੀ ਬਜਾਏ ਲੋਕ ਸੇਵਕ ਵਜੋਂ ਜਆਿਦਾ ਮਕਬੂਲ ਹੈ ਅਤੇ ਉਹ ਹੈ

ਸਰਬੱਤ ਖਾਲਸਾ ਨੂੰ ਰੋਕਣਾ ਬਾਦਲ ਦੇ ਕੱਫਣ ਵਿੱਚ ਹੋਵੇਗਾ ਆਖਰੀ ਕਿੱਲ: ਬੱਬਰ ਖਾਲਸਾ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ 8 ਦਸੰਬਰ ਨੂੰ ਸੱਦੇ ਗਏ ਸਰਬੱਤ ਖਾਲਸਾ ਨੂੰ ਅਸਫਲ ਕਰਨ ਲਈ ਬਾਦਲ ਸਰਕਾਰ ਵੱਲੋਂ ਅਪਣਾਏ ਜਾ ਰਹੇ ਮਾਪਦੰਡਾਂ ਦੀ ਨਿਖੇਧੀ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਹਰਜੋਤ ਸਿੰਘ, ਭਾਈ ਅਵਤਾਰ ਸਿੰਘ ਬੱਬਰ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਹੋਰਾਂ ਨੇ ਆਖਿਆ ਕਿ ਬਾਦਲ ਵਿੱਚ ਬਾਬਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਅਤੇ ਉਸ ਵੱਲੋਂ ਸਰਬੱਤ ਖਾਲਸਾ ਦੀ ਮਹਾਨ ਪ੍ਰੰਪਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਾਦਲ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਿਤ ਹੋਵੇਗੀ। ਇਹਨਾਂ ਸਿੰਘਾਂ ਨੇ ਕਿਹਾ ਸਮੂਹ ਸੰਗਤਾਂ ਨੂੰ ਅੱਜ ਦੇ ਇਕੱਠ ਵਿੱਚ ਭਾਰੀ ਗਿਣਤੀ ਵਿੱਚ ਸਾਮਲ ਹੋਣ ਦੀ ਬੇਨਤੀ ਕਰਦਿਆਂ ਕਿਹਾ ਕਿ ਕਿਸੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਲਲਕਾਰਿਆ ਸੀ ਤੇ ਅਖੀਰ ਜਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਹੀ ਹੇਠ ਸੰਘਰਸ਼ ਕਰ ਰਹੀ ਸੰਗਤ ਦੀ ਅਵੱਸ ਹੋਵੇਗੀ। ਉਪਰੋਕਤ ਆਗੂਆਂ ਕਿਹਾ ਕਿ ਇਹ ਪੰਥ ਲਈ ਪ੍ਰਖਿਆ ਦੀ ਘੜੀ ਹੈ ਅਤੇ ਸਮੂਹ ਸਿੱਖ ਸੰਗਤ ਬਾਬਰਕਿਆਂ ਨੂੰ ਲਲਕਾਰਦੀ ਹੋਈ ਬਾਬੇਕਿਆਂ ਦਾ ਸਾਥ ਦੇਵੇ। ਹੁਣ ਹਰ ਸਿੱਖ ਨੂੰ ਇਹ ਅਹਿਸਾਸ ਹੋ ਜਾਣਾ ਚਾਹੀਦਾਂ ਹੈ ਕਿ ਜਿੱਥੇ ਸਰਕਾਰਾਂ ਸਿੱਖਾਂ ਨਾਲ ਬੇਇਨਸਾਫੀ ਕਰ ਰਹੀਆਂ ਹਨ ਉਥੇ ਭਾਰਤੀ ਨਿਆਂ ਪ੍ਰਲਾਣੀ ਵੀ ਪੂਰੀ ਤਰਾਂ ਸਿੱਖਾਂ ਦੇ ਵਿਰੋਧ ਵਿੱਚ ਭੁਗਤ ਰਹੀ ਹੈ ਇਸ ਲਈ ਸਿੱਖ ਕੌਂਮ ਕੋਲ ਅਪਣੀ ਹੋਂਦ ਨੂੰ ਬਚਾਉਣ ਦਾ ਇੱਕੋ-ਇੱਕ ਹੱਲ ਬਚਿਆ ਹੈ ਉਹ ਹੈ ਅਪਣਾ ਅਜ਼ਾਦ ਦੇਸ਼ ਖਾਲਿਸਤਾਨ। ਅਪਣੇ ਫਰਜ਼ ਪਛਾਣਦੇ ਹੋਏ ਸਰਬੱਤ ਖਾਲਸਾ ਦਾ ਸਾਥ ਦੇ ਕੇ ਜਾਲਮ ਨੂੰ ਮੂੰਹ ਤੋੜ ਜਵਾਬ ਦੇਈਏ। 

ਨਾਵਲਕਾਰ ਜੱਗੀ ਕੁੱਸਾ ਵੱਲੋਂ ਲਿਖੀ ਵੱਡੇ ਬੱਜਟ ਦੀ ਫ਼ਿਲਮ “ਜਪਜੀ“ ਦੀ ਸ਼ੂਟਿੰਗ ਜਲਦੀ

ਨਿਹਾਲ ਸਿੰਘ ਵਾਲਾ (ਵਰਿੰਦਰ ਖੁਰਮੀ) “ਪੁਰਜਾ ਪੁਰਜਾ ਕਟਿ ਮਰੈ“ ਅਤੇ “ਸੱਜਰੀ ਪੈੜ ਦਾ ਰੇਤਾ“ ਵਰਗੇ ਬਹੁ-ਚਰਚਿਤ ਨਾਵਲ ਲਿਖ ਕੇ ਸੰਸਾਰ ਭਰ ਵਿਚ ਧੁੰਮਾਂ ਪਾਉਣ ਵਾਲ਼ਾ ਨਾਵਲਕਾਰ ਹੁਣ ਫ਼ਿਲਮਾਂ ਵੱਲ ਨੂੰ ਮੁੜਿਆ ਹੈ। ਵੈਸੇ ਜੱਗੀ ਕੁੱਸਾ “ਸਾਡਾ ਹੱਕ“ ਫ਼ਿਲਮ ਦੇ ਡਾਇਲਾਗ ਲਿਖ ਕੇ ਪਹਿਲਾਂ ਵੀ ਕਾਫ਼ੀ ਚਰਚਾ ਵਿਚ ਰਿਹਾ ਹੈ। 
ਪ੍ਰੈੱਸ ਮਿਲ਼ਣੀ ਦੌਰਾਨ ਜੱਗੀ ਕੁੱਸਾ ਨੇ ਦੱਸਿਆ ਕਿ “ਜਪਜੀ“ ਨਾਮ ਦੀ ਵੱਡੇ ਬੱਜਟ ਵਾਲ਼ੀ ਪੰਜਾਬੀ

ਦੋ ਪੰਜਾਬਣ ਬੱਚੀਆਂ ਦੀ ਕਰੜੀ ਮਿਹਨਤ ਨੇ ਉੱਚਾ ਕੀਤਾ ਪਰਿਵਾਰ ਦਾ ਨਾਂਮ

ਕਾਹਲੋਂ ਭੈਣਾਂ ਨੇ ਇੱਕੋ ਟੂਰਨਾਂਮੈਂਟ ਵਿੱਚ ਜਿੱਤੇ ਸੋਨੇ ਅਤੇ ਕਾਂਸੀ ਦੇ ਦੋ ਤਗਮੇਂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 21ਵੀਂ ਸਦੀ ਵਿੱਚ ਵੀ ਜਿੱਥੇ ਸਾਡੇ ਕੁੱਝ ਲੋਕ ਕੁੜੀਆਂ ਦੇ ਜੰਮਣ ਨੂੰ ਅਪਸ਼ਗਨ ਸਮਝਦੇ ਹਨ ਅਤੇ ਕੁੱਖ ਵਿੱਚ ਕਤਲ ਕੀਤੀਆਂ ਅਨੇਕਾਂ ਬੱਚੀਆਂ ਕਾਰਨ ਅਸੀਂ ਲੋਕ ਕੁੜੀਮਾਰਾਂ ਦਾ ਕਲੰਕ ਲਵਾ ਚੁੱਕੇ ਹਾਂ Aੁੱਥੇ ਹੀ ਕੁੱਝ ਅਜਿਹੀਆਂ ਬੱਚੀਆਂ ਵੀ ਹਨ ਜਿੰਨ੍ਹਾਂ ਦੀ ਮਿਹਨਤ ਕਾਰਨ ਪ੍ਰਾਪਤ ਕੀਤੇ ਰੁਤਬੇ ਨੂੰ ਦੇਖਕੇ ਫਿਰ ਸਾਡੇ ਹੀ ਲੋਕ ਕਲਪਨਾਂ ਕਰਦੇ ਹਨ ਕਿ ਕਾਸ਼ ਇਹ ਬੱਚੀ ਮੇਰੇ ਘਰ ਜੰਮਦੀ। ਕੁੜੀਆਂ ਨੂੰ ਮੁੰਡਿਆਂ ਬਰਾਬਰ ਸਨਮਾਂਨ ਦੇਣ ਵਾਲੇ ਲੋਕਾਂ ਦੀ ਦਾਦ ਲਈ ਕਾਹਲੋਂ ਪਰਿਵਾਰ ਦੀਆਂ ਇਹ ਦੋ ਬੱਚੀਆਂ ਇੱਕ ਜਿਊਦੀਂ ਜਾਗਦੀ ਮਿਸਾਲ ਹਨ।

ਸਰਬੱਤ ਖਾਲਸਾ ਨੂੰ ਕਾਮਯਾਬ ਬਣਾਉਣ ਲਈ ਸਮੁੱਚੀ ਕੌਂਮ ਕਰੇ ਸਮੂਲੀਅਤ: ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੰਥਕ ਏਕਤਾ ਲਈ ਪੰਜ ਸਿੰਘ ਸਹਿਬਾਨ ਅਤੇ ਜਥੇਦਾਰ ਸਹਿਬਾਨਾਂ ਦੀ ਅਗਵਾਹੀ ਵਿੱਚ ਕਰਵਾਏ ਜਾ ਰਹੇ ਸਰਬੱਤ ਖਾਲਸਾ ਦੀ ਕਾਮਯਾਬੀ ਲਈ ਸਮੁੱਚੀ ਕੌਂਮ ਨੂੰ ਸਮੂਲੀਅਤ ਕਰ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਜਿਸ ਦਿਨ 'ਤੋਂ ਭਾਈ ਸਾਹਿਬ ਦੀ ਸਰਬੱਤ ਖਾਲਸਾ ਬਾਰੇ ਚਿੱਠੀ ਆਈ ਹੈ ਅਸੀਂ ਉਸ ਦਿਨ 'ਤੋਂ ਹੀ ਜਮੀਨੀ ਪੱਧਰ ਤੇ ਸਰਬੱਤ ਖਾਲਸਾ ਦੀ ਚੜ੍ਹਦੀ ਕਲਾ ਲਈ ਸਰਗਰਮ ਹਾਂ ਨਾਂ ਕਿ ਸਿਰਫ ਮੀਡੀਆ ਵਿੱਚ ਬਿਆਨਬਾਜ਼ੀ ਰਾਂਹੀ। ਜਥੇਦਾਰ ਹੋਰਾਂ ਕਿ ਉਹ ਪਿਛਲੇ ਇੱਕੀ ਸਾਲਾਂ 'ਤੋਂ ਭਾਈ ਸਾਹਿਬ ਦੀ ਪੰਥਕ ਸੋਚ ਨਾਲ ਖੜ੍ਹੇ ਹਨ ਤੇ ਖੜ੍ਹੇ ਰਹਿਣਗੇਂ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਰਾਂਹੀ ਵਿੰਗੇਂ-ਟੇਢੇ ਢੰਗਾਂ ਨਾਲ ਭਾਈ ਹਵਾਰਾ ਦੇ ਸਾਥੀਆਂ 'ਤੋਂ ਉਹਨਾਂ ਦੇ ਸਟੈਂਡ ਬਾਰੇ ਪੁੱਛਿਆ ਜਾ ਰਿਹਾ ਸੀ ਇਸ ਕਰਕੇ ਇਹ ਦੱਸਣਾ ਜਰੂਰੀ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਤੇ ਫੁੱਲ ਚੜ੍ਹਾਉਦੇਂ ਹੋਏ ਸਰਬੱਤ ਖਾਲਸਾ ਦੀ ਕਾਮਯਾਬੀ ਲਈ ਬਣਦੀ ਸੇਵਾ ਨਿਭਾ ਰਹੇਂ ਹਾਂ ਤੇ ਹਰ ਮਾਈ-ਭਾਈ ਨੂੰ ਚਾਹੀਦਾਂ ਹੈ ਕਿ ਉਹ ਅਪਣੇ ਵਿੱਤ ਅਨੁਸਾਰ ਜਥੇਦਾਰ ਹਵਾਰਾ ਹੋਰਾਂ ਦੀ ਪੰਥਕ ਏਕਤਾ ਦੀ ਇੱਛਾ ਪੂਰੀ ਕਰਨ ਲਈ ਸਹਿਯੋਗ ਦੇਵੇ।

ਲੀਅਜ਼ ਬੈਲਜ਼ੀਅਮ ਵਿਖੇ ਮਨਾਇਆ ਗਿਆ ਸ਼ਹੀਦੀ ਸਮਾਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਬਹੁਤ ਸਾਰੇ ਗੁਰੂਘਰਾਂ ਵਿੱਚ ਉਸ ਸਮੇਂ ਦੀ ਹਕੂਮਤ ਵੱਲੋਂ ਵਰਤਾਏ ਗਏ ਅਣਚਿਤਵੇ ਕਹਿਰ ਦੌਰਾਂਨ ਸ਼ਹੀਦ ਹੋਏ ਬੇਗੁਨਾਹ ਯਾਤਰੀਆਂ ਅਤੇ ਗੁਰਧਾਮਾਂ ਦੀ ਬੇਹੁਰਮਤੀ ਵਿਰੁੱਧ ਜੂਝ ਕੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਹਿੱਤ ਇੱਕ ਸ਼ਹੀਦੀ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਵਿਉਤਵੱਧ: ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਭਗਤਾ ਭਾਈਕਾ ਵਿਖੇ ਗੁਰਬਾਣੀ ਦੀ ਬੇਅਦਬੀ ਅਤੇ ਮੁਸਲਮਾਨ ਭਾਈਚਾਰੇ ਦੇ ਗੜ੍ਹ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਵਿਉਤਵੱਧ ਤਰੀਕੇ ਨਾਲ ਕਰਵਾਈਆਂ ਗਈਆਂ ਹਨ ਤਾਂ ਜੋ ਘੱਟ ਗਿਣਤੀਆਂ ਨੂੰ ਜਲੀਲ ਕੀਤਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫਰਾਂਸ 'ਤੋਂ ਸਿੱਖ ਆਗੂ ਸ ਕਰਮਜੀਤ ਸਿੰਘ ਪੈਡਰੋ ਹੋਰਾਂ ਨੇ ਆਖਿਆ ਬਹੁਗਿਣਤੀ ਨੂੰ ਖੁਸ਼ ਰੱਖਣ ਹਿੱਤ ਫਿਰਕੂ ਤਾਕਤਾਂ ਘੱਟਗਿਣਤੀਆਂ ਨੂੰ ਜਲੀਲ ਕਰਨ ਹਿੱਤ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਘਿਨਾਉਣਾ ਅਪਰਾਧ ਕਰ ਰਹੀਆਂ ਹਨ। ਸ ਪੈਡਰੋ ਹੋਰਾਂ ਜਾਰੀ ਬਿਆਨ ਵਿੱਚ ਕਿਹਾ ਕਿ ਬੇਅਦਬੀ ਦੀਆਂ ਇਹ ਘਟਨਾਵਾਂ ਬੇਹੱਦ ਨਿੰਦਣਯੋਗ ਹਨ ਪਰ ਅਜਿਹੀਆਂ ਕਾਰਵਾਈਆਂ ਨੂੰ ਪੂਰੀ ਤਰਾਂ ਠੱਲਣ ਦਾ ਇੱਕੋ-ਇੱਕ ਰਾਹ ਹੈ ਭਾਰਤੀ ਹੁਕਮਰਾਨਾਂ 'ਤੋਂ ਪੂਰੀ ਤਰਾਂ ਅਜ਼ਾਦ ਹੋਣਾ ਇਸ ਕਰਕੇ ਸਮੂਹ ਘੱਟਗਿਤੀਆਂ ਨੂੰ ਇਕੱਠੇ ਹੋ ਕੇ ਮੰਨੂੰਵਾਦੀ ਤਾਕਤਾਂ ਖਿਲਾਫ ਜੋਰਦਾਰ ਸੰਘਰਸ਼ ਕਰਨਾ ਚਾਹੀਦਾਂ ਹੈ। ਪੈਡਰੋ ਨੇ ਕਿਹਾ ਕਿ ਪੂਰੀ ਸਿੱਖ ਕੌਂਮ ਇਸ ਦੁੱਖ ਦੀ ਘੜੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਖੜੀ ਹੈ।

ਬੱਬਰ ਖਾਲਸਾ ਵੱਲੋਂ ਕੁਰਾਨ ਸ਼ਰੀਫ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਿੰਦਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਭਗਤਾ ਭਾਈਕਾ ਵਿਖੇ ਗੁਰਬਾਣੀ ਦੀ ਬੇਅਦਬੀ ਅਤੇ ਮੁਸਲਮਾਨ ਭਾਈਚਾਰੇ ਦੇ ਗੜ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ ਇਸ ਕਰਕੇ ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਹਿੰਦੂਸੈਤਾਂਨ 'ਤੋਂ ਅਜ਼ਾਦੀ ਲਈ ਹੰਭਲਾ ਮਾਰਨਾ ਚਾਹੀਦਾਂ ਹੈ ਤਾਂ ਹੋ ਜੋ ਘੱਟ ਗਿਣਤੀਆਂ ਦੇ ਧਾਰਮਿਕ ਗ੍ਰੰਥ ਅਤੇ ਪਰੰਪਰਾਵਾਂ ਨੂੰ ਜਿੰਦਾਂ ਰੱਖਿਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਹੋਰਾਂ ਆਖਿਆ ਬਹੁਗਿਣਤੀ ਦੀ ਅਗਵਾਹੀ ਕਰ ਰਹੀਆਂ ਤਾਕਤਾਂ ਘੱਟਗਿਣਤੀਆਂ ਨੂੰ ਜਲੀਲ ਕਰ ਹਿੱਤ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰ ਘਿਨਾਉਣਾ ਅਪਰਾਧ ਕਰ ਰਹੀਆਂ ਹਨ। ਜਥੇਦਾਰ ਰੇਸ਼ਮ ਸਿੰਘ ਹੋਰਾਂ ਜਾਰੀ ਬਿਆਨ ਵਿੱਚ ਕਿਹਾ ਕਿ ਬੇਅਦਬੀ ਦੀ ਇਹ ਘਟਨਾਵਾਂ ਬੇਹੱਦ ਨਿੰਦਣਯੋਗ ਹਨ ਪਰ ਅਜਿਹੀਆਂ ਕਾਰਵਾਈਆਂ ਨੂੰ ਪੂਰੀ ਤਰਾਂ ਠੱਲਣ ਦਾ ਇੱਕੋ-ਇੱਕ ਰਾਹ ਹੈ ਭਾਰਤੀ ਹੁਕਮਰਾਨਾਂ 'ਤੋਂ ਪੂਰੀ ਤਰਾਂ ਅਜ਼ਾਦ ਹੋਣਾ ਜਿਨ੍ਹਾਂ ਚਿਰ ਘੱਟਗਿਣਤੀਆਂ ਭਾਰਤੀ ਜਾਲਮਾਂ 'ਤੋਂ ਅਜ਼ਾਦ ਨਹੀ ਹੋ ਜਾਂਦੀਆਂ ਉਨ੍ਹਾਂ ਚਿਰ ਅਜਿਹੀਆਂ ਦੁਖਦਾਈ ਘਟਨਾਵਾਂ ਦਾ ਵਾਪਰਨਾਂ ਸੁਭਾਵਕ ਹੈ।

ਸਰਬੱਤ ਖਾਲਸਾ ਲਈ ਕੰਟਰੋਲ ਰੂਮ ਨਾਂ ਖੋਲ੍ਹਣ ਦੇਣਾ ਬਾਦਲ ਪਰਿਵਾਰ ਦੀ ਬੁਖਲਾਹਟ ਦਾ ਨਤੀਜਾ: ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੱਬੇ ਦੀ ਧਰਤੀ 'ਤੇ ਇਕੱਠੈ ਹੋਏ ਲੱਖਾਂ ਸਿੱਖਾਂ ਵੱਲੋਂ ਸਰਬੱਤ ਖਾਲਸਾ ਰਾਂਹੀ ਤਖਤਾਂ ਦੇ ਚੁਣੇ ਗਏ ਜਥੇਦਾਰਾਂ ਨੂੰ ਕੱਲ ਸ੍ਰੀ ਦਮਦਮਾ ਸਾਹਿਬ ਵਿਖੇ ਅਗਲੇ ਸਰਬੱਤ ਖਾਲਸਾ ਲਈ ਖੋਲ੍ਹੇ ਜਾਣ ਵਾਲੇ ਕੰਟਰੋਲ ਰੂਮ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਸਿੱਖਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਬਾਦਲ ਪਰਿਵਾਰ ਦੀ ਬਖਲਾਹਟ ਦਾ ਨਤੀਜਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਹੋਰਾਂ ਆਖਿਆ ਕਿ ਪੰਜਾਬ ਵਿੱਚ ਜਮਹੂਰੀਅਤ ਹੱਕਾਂ ਦੀ ਗੱਲ ਕਰਨ ਵਾਲੇ ਹਰੇਕ ਸਿੱਖ ਨੂੰ ਜੇਲ੍ਹੀ ਡੱਕਿਆ ਜਾ ਰਿਹਾ ਹੈ। ਜਥੇਦਾਰ ਬੱਬਰ ਹੋਰਾਂ ਹੋਰਾਂ ਜਾਰੀ ਬਿਆਨ ਵਿੱਚ ਕਿਹਾ ਕਿ ਲਗਦਾ ਬਾਦਲ ਪਰਿਵਾਰ ਨੂੰ ਅਪਣਾ ਅੰਤ ਭਲੀਭਾਂਤ ਦਿਖ ਰਿਹਾ ਹੈ ਇਸ ਕਰਕੇ ਉਹ ਹੁਣ ਸੱਤਾ ਪ੍ਰਾਪਤੀ ਲਈ ਆਖਰੀ ਚਾਲ ਚਲਦਿਆਂ ਆਰ ਐਸ ਐਸ ਨੂੰ ਖੁਸ਼ ਰੱਖਣ ਲਈ ਹੀ ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਵਿਦਿਅਕ ਅਦਾਰਿਆਂ ਦਾ ਭਗਵਾਂਕਰਨ, ਡੇਰਾਵਾਦ ਨੂੰ ਪ੍ਰਫੁੱਲਤ ਕਰ, ਗੁਰੂਘਰਾਂ ਵਿੱਚ ਸੰਘ ਦੀਆਂ ਨੀਤੀਆਂ ਲਾਗੂ ਕਰ ਅਤੇ ਪੰਜਾਬ ਦੀ ਨੌਜਵਾਂਨੀ ਨਸ਼ਿਆਂ ਦੀ ਗੁਲਾਮ ਬਣਾ ਕੇ ਬਾਦਲ ਪਰਿਵਾਰ ਸੱਤਾ ਪ੍ਰਾਪਤੀ ਲਈ ਕੇਂਦਰ ਦਾ ਬੀਬਾ ਪੁੱਤ ਬਣ ਚੁੱਕਾ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਬਾਰੇ ਸੁਖਵੀਰ ਬਾਦਲ ਵੱਲੋਂ ਦਿੱਤੇ ਬਿਆਨ ਤੇ ਕਿੰਤੂ ਕਰਦਿਆਂ ਬੱਬਰ ਖਾਲਸਾ ਆਗੂ ਨੇ ਕਿਹਾ ਕਿ ਜਥੇਦਾਰ ਹਵਾਰਾ ਹੋਰਾਂ ਦੀ ਬਦੌਲਤ ਹੀ ਪੰਜਾਬ ਵਿੱਚ ਸਰਕਾਰੀ ਅੱਤਵਾਤ ਨੂੰ ਠੱਲ ਪਈ ਸੀ ਵਰਨਾਂ ਅੱਜ ਦੇ ਹੁਕਮਰਾਨ ਅਪਣੀ ਖੱਲ ਬਚਾਉਣ ਲਈ ਚੱਡਿਆਂ ਵਿੱਚ ਪੂਛਾਂ ਲੈ ਕੇ ਗੁਪਤਵਾਹ ਹੋਏ ਫਿਰਦੇ ਸਨ। ਜਥੇਦਾਰ ਹੋਰਾਂ ਕਿਹਾ ਕਿ ਕੌਂਮ ਦੇ ਭਵਿੱਖ ਲਈ ਚਿੰਤਤ ਨੌਜਵਾਂਨ ਸਿੱਖ ਪੀੜੀ ਜਾਗ ਰਹੀ ਹੈ ਤੇ ਅਜੋਕੇ ਹੁਕਮਰਾਨਾਂ ਦਾ ਅੰਤ ਵੀ ਬਹੁਤੀ ਦੂਰ ਨਹੀ।